ਡਾ. ਅਲੈਗਜ਼ੈਂਡਰ ਬਰਜ਼ਿਨ (1944 - ਵਰਤਮਾਨ) ਬੋਧੀ ਅਨੁਵਾਦਕ, ਅਧਿਆਪਕ, ਵਿਦਵਾਨ ਅਤੇ ਪ੍ਰੈਕਟੀਸ਼ਨਰ ਹਨ ਜਿਹਨਾਂ ਦਾ 50 ਸਾਲਾਂ ਤੋਂ ਵੱਧ ਦਾ ਬੋਧੀ ਤਜਰਬਾ ਹੈ। ਹਾਰਵਰਡ ਤੋਂ ਪੀਐਚ.ਡੀ. ਪ੍ਰਾਪਤ ਕਰਨ ਤੋਂ ਬਾਅਦ, ਡਾ. ਬਰਜ਼ਿਨ ਨੇ ਭਾਰਤ ਵਿੱਚ 29 ਸਾਲ ਬਿਤਾਏ ਸਾਡੇ ਸਮੇਂ ਦੇ ਕੁਝ ਮਹਾਨ ਤਿੱਬਤੀ ਗੁਰੂਆਂ ਦੀ ਅਗਵਾਈ ਹੇਠ ਸਿਖਲਾਈ ਲਈ। ਉੱਥੇ ਉਨ੍ਹਾਂ ਨੇ 14ਵੇਂ ਦਲਾਈ ਲਾਮਾ ਅਤੇ ਉਨ੍ਹਾਂ ਦੇ ਅਧਿਆਪਕਾਂ ਲਈ ਕਦੇ-ਕਦਾਈਂ ਦੁਭਾਸ਼ੀਏ ਵਜੋਂ ਸੇਵਾ ਕੀਤੀ। ਉਹ ਬਰਜ਼ਿਨ ਆਰਕਾਈਵਜ਼ ਅਤੇ studybuddhism.com ਦੇ ਸੰਸਥਾਪਕ ਅਤੇ ਲੇਖਕ ਹਨ।