ਯਥਾਰਥਵਾਦ: ਬੋਧੀ ਮਾਰਗ ਅਤੇ ਇਸਦੇ ਟੀਚਿਆਂ ਦਾ ਅਧਾਰ

ਸ਼ਕਯਾਮੁਨੀ ਬੁੱਧ (Shakyamuni Buddha) ਨੇ ਪਹਿਲੀ ਸਿੱਖਿਆ ਵਿੱਚ ਚਾਰ ਨੈਤਿਕ ਸੱਚਾਈਆਂ ਨੂੰ ਸਿਖਾਇਆ ਜਦੋਂ ਉਹ ਪ੍ਰਕਾਸ਼ਮਾਨ ਹੋਏ। ਆਪਣੀ ਬਾਕੀ ਦੀ ਜ਼ਿੰਦਗੀ ਵਿੱਚ ਉਹਨਾਂ ਨੇ ਦਿਖਾਇਆ ਕਿ ਇਨ੍ਹਾਂ ਚਾਰਾਂ ਨੂੰ ਅਧਿਆਤਮਿਕ ਵਿਕਾਸ ਲਈ ਕਿਵੇਂ ਲਾਗੂ ਕਰਨਾ ਹੈ ਜਿਸ ਲਈ ਅਸਲੀਅਤ ਦੇ ਬੋਧੀ ਦ੍ਰਿਸ਼ਟੀਕੋਣ (ਦੋ ਸੱਚਾਈਆਂ) ਸਬੰਧੀ ਗਿਆਨ ਅਤੇ ਵਿਸ਼ਲੇਸ਼ਣ ਦੀ ਲੋੜ ਹੁੰਦੀ ਹੈ ਅਤੇ ਅੰਤਿਮ ਮੰਜ਼ਿਲ ਅਤੇ ਉੱਥੇ ਪਹੁੰਚਣ ਦੇ ਸਾਧਨ (ਤਿੰਨ ਕੀਮਤੀ ਰਤਨ) ਦੀ ਸਪਸ਼ਟ ਸਮਝ ਦੀ ਲੋੜ ਹੁੰਦੀ ਹੈ। ਸੰਖੇਪ ਪੰਗਤੀ ਵਿਚ, ਪਰਮ ਪਵਿੱਤਰ ਦਲਾਈ ਲਾਮਾ ਇਨ੍ਹਾਂ ਜ਼ਰੂਰੀ ਪਹਿਲੂਆਂ ਵਿਚਾਲੇ ਡੂੰਘੇ ਸੰਬੰਧ ਨੂੰ ਦਰਸਾਉਂਦੇ ਹਨ। ਇਸ ਪੰਗਤੀ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਕਿਵੇਂ ਮੁੱਖ ਬੋਧੀ ਸਿੱਖਿਆਵਾਂ ਨੂੰ ਜੋੜ ਕੇ ਮਹੱਤਵਪੂਰਣ ਸਿੱਟੇ ਤੇ ਪਹੁੰਚਣਾ ਹੈ।

Top