ਦੋ ਸੱਚਾਈਆਂ ਤੋਂ, ਚਾਰ ਸੱਚਾਈਆਂ

ਅਧਿਆਤਮਿਕ ਟੀਚੇ ਪ੍ਰਤੀ ਕੰਮ ਕਰਨਾ

ਦੋ ਤਰੀਕੇ ਹਨ ਜਿਨ੍ਹਾਂ ਰਾਹੀਂ ਅਸੀਂ ਅਧਿਆਤਮਿਕ ਟੀਚੇ ਵੱਲ ਕੰਮ ਕਰ ਸਕਦੇ ਹਾਂ:

  • ਭਰੋਸੇ ਦੇ ਆਧਾਰ 'ਤੇ – ਸਾਨੂੰ ਭਰੋਸਾ ਹੈ ਕਿ ਇਸ ਟੀਚੇ ਨੂੰ ਪ੍ਰਾਪਤ ਕਰਨਾ ਸੰਭਵ ਹੈ। ਇਸ ਭਰੋਸੇ ਦੇ ਅਧਾਰ ਤੇ ਤੁਸੀਂ ਇਸ ਵੱਲ ਕੰਮ ਕਰਦੇ ਹੋ, ਅਤੇ ਜਿਵੇਂ ਤੁਸੀਂ ਆਪਣੀ ਸਿਖਲਾਈ ਵਿੱਚ ਅੱਗੇ ਵਧਦੇ ਹੋ, ਤੁਹਾਨੂੰ ਆਖਰਕਾਰ ਯਕੀਨ ਹੋ ਜਾਂਦਾ ਹੈ ਕਿ ਟੀਚਾ ਪ੍ਰਾਪਤ ਕਰਨਾ ਸੰਭਵ ਹੈ। ਉਦਾਹਰਨ ਵਜੋਂ, ਜੇ ਤੁਹਾਡਾ ਟੀਚਾ ਦੁੱਖ ਨੂੰ ਹਮੇਸ਼ਾ ਲਈ ਦੂਰ ਕਰਨਾ ਅਤੇ ਖਤਮ ਕਰਨਾ ਹੈ ਅਤੇ ਤੁਹਾਨੂੰ ਭਰੋਸਾ ਹੈ ਕਿ ਇਹ ਸੰਭਵ ਹੈ, ਜਿਵੇਂ ਕਿ ਤੁਸੀਂ ਇਸ ਵੱਲ ਕੰਮ ਕਰਦੇ ਹੋ, ਜੇ ਤੁਹਾਡਾ ਦੁੱਖ ਘਟਦਾ ਜਾਏ, ਤਾਂ ਤੁਹਾਨੂੰ ਯਕੀਨ ਹੋ ਜਾਂਦਾ ਹੈ ਕਿ ਇਹ ਟੀਚਾ ਪ੍ਰਾਪਤ ਕਰਨਾ ਸੰਭਵ ਹੈ। ਆਪਣੀ ਤਰੱਕੀ ਦੇ ਹਿੱਸੇ ਵਜੋਂ, ਤੁਸੀਂ ਵਧੇਰੇ ਅਧਿਐਨ ਅਤੇ ਧਿਆਨ ਕਰਦੇ ਹੋ, ਅਤੇ ਇਸ ਦੁਆਰਾ, ਤੁਸੀਂ ਤਰਕ ਨਾਲ ਯਕੀਨ ਵੀ ਕਰਦੇ ਹੋ ਕਿ ਟੀਚਾ ਪ੍ਰਾਪਤ ਕਰਨ ਯੋਗ ਹੈ।
  • ਯਕੀਨ ਦੇ ਅਧਾਰ ‘ਤੇ ਤੁਸੀਂ - ਪਹਿਲਾਂ ਤਰਕ ਅਤੇ ਯਥਾਰਥ ਦੁਆਰਾ ਯਕੀਨ ਕਰਦੇ ਹੋ ਕਿ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ, ਅਤੇ ਫਿਰ ਤੁਸੀਂ ਇਸ ਵੱਲ ਕੰਮ ਕਰਦੇ ਹੋ।

ਇਹ ਦੋ ਨਜ਼ਰੀਏ ਹਨ ਜਿਹਨਾਂ ਦੀ ਆਮ ਤੌਰ ਤੇ ਬੋਧੀਚਿੱਤ ਨੂੰ ਵਿਕਸਤ ਕਰਨ ਦੇ ਦੋ ਤਰੀਕਿਆਂ ਦੇ ਰੂਪ ਵਿੱਚ ਚਰਚਾ ਕੀਤੀ ਜਾਂਦੀ ਹੈ, ਜੇ ਅਸੀਂ ਇਸਨੂੰ ਕਲਾਸੀਕਲ ਬੋਧੀ ਫਾਰਮੂਲੇ ਵਿੱਚ ਪਾਉਣਾ ਚਾਹੁੰਦੇ ਹਾਂ।

ਪਹਿਲਾਂ, ਅਸੀਂ ਸਬੰਧਿਤ ਬੋਧੀਚਿੱਤ ਵਿਕਸਿਤ ਕਰਦੇ ਹਾਂ, ਜਿਸਦਾ ਉਦੇਸ਼ ਸਾਡੇ ਆਪਣੇ ਭਵਿੱਖ ਦੇ ਪ੍ਰਕਾਸ਼ਮਾਨ ਹੋਣ ਲਈ ਹੈ, ਜੋ ਅਜੇ ਨਹੀਂ ਹੋਇਆ ਹੈ, ਪਰ ਹੋ ਸਕਦਾ ਹੈ। ਅਸੀਂ ਇਸ ਨੂੰ ਹਰ ਕਿਸੇ ਦੇ ਲਾਭ ਲਈ ਕਰਨਾ ਚਾਹੁੰਦੇ ਹਾਂ, ਕਿਉਂਕਿ ਅਸੀਂ ਵੇਖਦੇ ਹਾਂ ਕਿ ਅਸਲ ਵਿੱਚ ਹਰ ਕਿਸੇ ਦੀ ਮਦਦ ਕਰਨ ਦਾ ਇੱਕੋ ਇੱਕ ਤਰੀਕਾ ਹੈ ਇਸ ਅਵਸਥਾ ਨੂੰ ਪ੍ਰਾਪਤ ਕਰਨਾ ਜਿਸ ਵਿੱਚ ਅਸੀਂ ਕਾਰਨ ਅਤੇ ਪ੍ਰਭਾਵ ਨੂੰ ਅਤੇ ਦੂਜਿਆਂ ਦੀ ਮਦਦ ਕਰਨ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ। ਇਸ ਦੇ ਨਾਲ, ਸਾਨੂੰ ਵਿਸ਼ਵਾਸ ਹੈ ਕਿ ਇਸ ਨੂੰ ਪ੍ਰਾਪਤ ਕਰਨਾ ਸੰਭਵ ਹੈ।

ਜਿਵੇਂ ਅਸੀਂ ਅੱਗੇ ਵਧਦੇ ਜਾਂਦੇ ਹਾਂ, ਅਸੀਂ ਉਸ ਨੂੰ ਵਿਕਸਤ ਕਰਦੇ ਹਾਂ ਜਿਸ ਨੂੰ ਡੂੰਘਾ ਬੋਧੀਚਿੱਤ ਕਿਹਾ ਜਾਂਦਾ ਹੈ, ਜੋ ਕਿ ਖਾਲੀਪਨ (ਸੁੰਨ੍ਹੇਪਣ) ਦੀ ਸਮਝ ਨੂੰ ਦਰਸਾਉਂਦਾ ਹੈ – ਇਹ ਤੱਥ ਕਿ ਚੀਜ਼ਾਂ ਅਸੰਭਵ ਤਰੀਕਿਆਂ ਨਾਲ ਮੌਜੂਦ ਨਹੀਂ ਹੁੰਦੀਆਂ ਹਨ। ਅਸੀਂ ਅਸਲੀਅਤ ਨੂੰ ਸਮਝਦੇ ਹਾਂ, ਅਤੇ ਵੇਖਦੇ ਹਾਂ ਕਿ ਮਨ ਦੀ ਪ੍ਰਕਿਰਤੀ ਕਲਪਨਾ ਨੂੰ ਪੇਸ਼ ਕਰਨ ਦੇ ਸਮਰੱਥ ਨਹੀਂ ਹੈ, ਬਲਕਿ ਅਸਲ ਵਿੱਚ ਸਿਰਫ ਅਸਲੀਅਤ ਨੂੰ ਸਮਝਣ ਦੇ ਸਮਰੱਥ ਹੈ। ਇਸ ਨੂੰ ਸਮਝ ਕੇ, ਅਸੀਂ ਤਰਕ ਨਾਲ ਯਕੀਨ ਕਰਦੇ ਹਾਂ ਕਿ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਡਾ ਵਿਸ਼ਵਾਸ ਫਿਰ ਯਕੀਨ ਵਿੱਚ ਬਦਲ ਜਾਂਦਾ ਹੈ।

ਦੂਜਾ ਨਜ਼ਰੀਆ ਪਹਿਲਾਂ ਅਸਲੀਅਤ ਦੀ ਇਸ ਸਮਝ ਨੂੰ ਵਿਕਸਤ ਕਰਨਾ ਹੈ, ਜਿੱਥੇ ਅਸੀਂ ਸਮਝਦੇ ਹਾਂ ਕਿ ਗਿਆਨ ਸੰਭਵ ਹੈ - ਸੋ ਸਭ ਤੋਂ ਡੂੰਘਾ ਬੋਧੀਚਿੱਤ ਪਹਿਲਾਂ। ਇਸ ਅਧਾਰ 'ਤੇ, ਅਸੀਂ ਯਕੀਨ ਰੱਖਦੇ ਹਾਂ ਕਿ ਅਸੀਂ ਗਿਆਨ ਪ੍ਰਾਪਤ ਕਰ ਸਕਦੇ ਹਾਂ ਅਤੇ, ਇਸ ਯਕੀਨ ਦੇ ਕਾਰਨ, ਅਸੀਂ ਇਸ ਨੂੰ ਪ੍ਰਾਪਤ ਕਰਨ ਵੱਲ ਕੰਮ ਕਰਦੇ ਹਾਂ। ਇਹ ਦੂਜਾ ਨਜ਼ਰੀਆ ਮਹਾਨ ਭਾਰਤੀ ਗੁਰੂ ਮਾਸਟਰ ਨਾਗਾਰਜੁਨ (Nagarjuna) ਦੇ ਇੱਕ ਪਾਠ ਵਿੱਚ ਮਿਲਦੀ ਹੈ, ਜਿਸ ਨੂੰ "ਬੋਧੀਚਿੱਤ ਉੱਤੇ ਇੱਕ ਟਿੱਪਣੀ" (ਸਕਟ. ਬੋਧੀਚਿੱਤਾ-ਵਿਵਰਨ) ਕਿਹਾ ਜਾਂਦਾ ਹੈ।

ਇਹ ਨਜ਼ਰੀਆ ਉਸ ਪੰਗਤੀ ਵਿੱਚ ਪੇਸ਼ ਕੀਤਾ ਗਿਆ ਹੈ ਜਿਸ ਨੂੰ ਅਸੀਂ ਵੇਖਿਆ ਹੈ, ਕਿ ਅਸੀਂ ਕਿਵੇਂ ਦੋ ਸੱਚਾਈਆਂ ਤੋਂ ਚਾਰ ਉੱਤਮ ਸੱਚਾਈਆਂ ਨੂੰ ਪ੍ਰਾਪਤ ਕਰਦੇ ਹਾਂ, ਅਤੇ ਚਾਰ ਨੈਤਿਕ ਸੱਚਾਈਆਂ ਤੋਂ ਤਿੰਨ ਕੀਮਤੀ ਰਤਨ। ਇਸ ਪੇਸ਼ਕਾਰੀ ਦਾ ਉਦੇਸ਼ ਸਾਨੂੰ ਇਹ ਸਮਝਣ ਵਿੱਚ ਮਦਦ ਕਰਨਾ ਹੈ ਕਿ ਮੁਕਤੀ ਅਤੇ ਗਿਆਨ ਸੰਭਵ ਹੈ, ਕਿਉਂਕਿ ਉਹ ਅਸਲੀਅਤ 'ਤੇ ਅਧਾਰਤ ਹਨ।

  • ਮੁਕਤੀ ਦਾ ਅਰਥ ਹੈ ਬੇਕਾਬੂ ਦੁਹਰਾਉਣ ਵਾਲੇ ਪੁਨਰ ਜਨਮ ਤੋਂ ਸਦਾ ਲਈ ਮੁਕਤ ਹੋਣ ਦੀ ਸਥਿਤੀ: ਸੰਸਾਰ ਤੋਂ ਪੂਰੀ ਤਰ੍ਹਾਂ ਮੁਕਤ, ਤਾਂ ਜੋ ਅਸੀਂ ਸਦਾ ਲਈ ਦੁੱਖ ਤੋਂ ਮੁਕਤ ਹੋ ਜਾਈਏ। ਜਿਨ੍ਹਾਂ ਨੇ ਮੁਕਤੀ ਪ੍ਰਾਪਤ ਕੀਤੀ ਹੈ ਉਹ "ਅਰਹਤ, " ਮੁਕਤ ਜੀਵ ਹਨ।
  • ਪ੍ਰਕਾਸ਼ਮਾਨ ਹਰ ਤਰ੍ਹਾਂ ਦੀ ਅਸ਼ੁੱਧਤਾ ਤੋਂ ਸਦਾ ਲਈ ਮੁਕਤ ਹੋਣ ਦੀ ਸਥਿਤੀ ਹੈ ਜੋ ਤੁਹਾਨੂੰ ਸਾਰੇ ਸੀਮਤ ਜੀਵਾਂ ਦੀ ਮਦਦ ਕਰਨ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਨੂੰ ਸਮਝਣ ਤੋਂ ਅਤੇ ਮੁਕਤੀ ਅਤੇ ਪ੍ਰਕਾਸ਼ਮਾਨ ਹੋਣ ਤੋਂ ਵੀ ਰੋਕਦੀ ਹੈ। ਪ੍ਰਕਾਸ਼ਮਾਨ ਪ੍ਰਾਣੀਆਂ ਨੂੰ "ਬੁੱਧ” ਵਜੋਂ ਜਾਣਿਆ ਜਾਂਦਾ ਹੈ।

ਇੱਕ ਵਾਰ ਜਦੋਂ ਅਸੀਂ ਯਕੀਨ ਕਰ ਲੈਂਦੇ ਹਾਂ ਕਿ ਇਹ ਨਾ ਸਿਰਫ ਸੰਭਵ ਹੈ, ਬਲਕਿ ਇਹ ਵੀ ਕਿ ਅਸੀਂ – ਨਾ ਸਿਰਫ ਬੁੱਧ ਸ਼ਕਯਾਮੁਨੀ (Buddha Shakyamuni) – ਮੁਕਤੀ ਅਤੇ ਪ੍ਰਕਾਸ਼ ਪ੍ਰਾਪਤ ਕਰ ਸਕਦੇ ਹਾਂ, ਇਹ ਸਾਨੂੰ ਸਾਡੇ ਅਧਿਆਤਮਿਕ ਅਭਿਆਸ ਵਿੱਚ ਬਹੁਤ ਤਾਕਤ ਅਤੇ ਸਥਿਰਤਾ ਦਿੰਦਾ ਹੈ। ਫਿਰ ਵੀ, ਇਹ ਸਮਝਣਾ ਬਹੁਤ ਸੌਖਾ ਨਹੀਂ ਹੈ, ਪਰ ਕਿਸੇ ਨੇ ਕਦੇ ਇਹ ਨਹੀਂ ਕਿਹਾ ਕਿ ਇਹ ਸੌਖਾ ਸੀ!

ਦੋ ਸੱਚਾਈਆਂ

ਸਾਡੇ ਪਹਿਲੇ ਸੈਸ਼ਨ ਵਿੱਚ, ਅਸੀਂ ਪਹਿਲੀ ਪੰਗਤੀ ਬਾਰੇ ਚਰਚਾ ਕੀਤੀ:

ਦੋ ਸੱਚਾਈਆਂ ਦਾ ਅਰਥ ਜਾਣ ਕੇ, ਜੋ ਕਿ ਬੁਨਿਆਦ ਹੈ, ਜਿਸ ਤਰ੍ਹਾਂ ਸਾਰੀਆਂ ਚੀਜ਼ਾਂ ਹੁੰਦੀਆਂ ਹਨ,

ਜਿਸ ਬੁਨਿਆਦ 'ਤੇ ਪੂਰੀ ਚਰਚਾ ਅਧਾਰਤ ਹੈ ਉਹ ਦੋ ਸੱਚਾਈਆਂ ਦੀ ਪੇਸ਼ਕਾਰੀ ਹੈ, ਜੋ ਇਸ ਗੱਲ ਨਾਲ ਸਬੰਧਤ ਹੈ ਕਿ ਹਰ ਚੀਜ਼ ਕਿਵੇਂ ਮੌਜੂਦ ਹੈ ਅਤੇ ਕਿਵੇਂ ਕੰਮ ਕਰਦੀ ਹੈ ਦੂਜੇ ਸ਼ਬਦਾਂ ਵਿਚ, ਜਿਸ ਤਰ੍ਹਾਂ ਸਾਰੀਆਂ ਚੀਜ਼ਾਂ ਹੁੰਦੀਆਂ ਹਨ। ਇਹ ਦੋ ਸੱਚਾਈਆਂ, ਹਰ ਚੀਜ਼ ਬਾਰੇ, ਦੋਵੇਂ ਜਾਇਜ਼ ਹਨ ਅਤੇ ਇਸ ਲਈ ਸੱਚ ਹਨ:

  • ਸਬੰਧਿਤ ਸੱਚਾਈ: ਚੀਜ਼ਾਂ ਕਾਰਨਾਂ ਅਤੇ ਹਾਲਤਾਂ 'ਤੇ ਨਿਰਭਰ ਹੁੰਦੀਆਂ ਹਨ। ਬੇਸ਼ੱਕ, ਚੀਜ਼ਾਂ ਦੇ ਹੋਰ ਪੱਧਰ ਹਨ ਜਿਨ੍ਹਾਂ 'ਤੇ ਇਹ ਨਿਰਭਰ ਹਨ, ਜਿਵੇਂ ਕਿ ਉਨ੍ਹਾਂ ਦੇ ਹਿੱਸੇ ਅਤੇ ਉਹ ਸਿਧਾਂਤ ਜੋ ਉਨ੍ਹਾਂ ਦਾ ਹਵਾਲਾ ਦਿੰਦੀਆਂ ਹਨ। ਇੱਥੇ ਮੁੱਖ ਨੁਕਤਾ ਅਨੁਭਵੀ ਅਰਥਾਂ ਵਿੱਚ, ਖਾਸ ਕਰਕੇ ਸਾਡੇ ਅਨੁਭਵ ਦੇ ਰੂਪ ਵਿੱਚ ਖੁਸ਼ਹਾਲੀ ਅਤੇ ਦੁੱਖ ਦੇ ਸੰਬੰਧ ਵਿੱਚ ਕਰਮ ਦੀ ਮਜਬੂਰੀ ਦੇ ਸੰਬੰਧ ਵਿੱਚ ਕਾਰਨ ਅਤੇ ਪ੍ਰਭਾਵ ਹੈ।
  • ਸਭ ਤੋਂ ਡੂੰਘੀ ਸੱਚਾਈ: ਹਾਲਾਂਕਿ ਹੋ ਸਕਦਾ ਹੈ ਕਿ ਚੀਜ਼ਾਂ ਸਾਨੂੰ ਨਿਰਭਰਤਾ ਅਨੁਸਾਰ ਪੈਦਾ ਹੋਣ ਦੇ ਰੂਪ ਵਿੱਚ ਨਹੀਂ ਦਿਖਾਈ ਨਾ ਦੇਣ, ਫਿਰ ਵੀ ਅਸੰਭਵ ਤਰੀਕਿਆਂ ਦੇ ਅਸੰਭਵ ਰੂਪਾਂ ਦੀਆਂ ਧੋਖੇਬਾਜ਼ ਦਿੱਖਾਂ ਅਸਲੀਅਤ ਨਾਲ ਮੇਲ ਨਹੀਂ ਖਾਂਦੀਆਂ। ਅਸਲ ਹਕੀਕਤ ਜੋ ਸਾਡੇ ਅਨੁਮਾਨਾਂ ਨਾਲ ਮੇਲ ਖਾਂਦੀ ਹੈ ਪੂਰੀ ਤਰ੍ਹਾਂ ਗੈਰਹਾਜ਼ਰ ਹੈ। ਚੀਜ਼ਾਂ ਦੀ ਇਹ ਪੂਰਨ ਗੈਰਹਾਜ਼ਰੀ ਪੂਰੀ ਤਰ੍ਹਾਂ ਆਪਣੇ ਆਪ ਵਿੱਚ ਮੌਜੂਦ ਹੈ, ਕਾਰਨਾਂ ਅਤੇ ਹਾਲਤਾਂ ਤੋਂ ਸੁਤੰਤਰ, "ਖਾਲੀਪਣ" ਜਾਂ "ਸੁੰਨ੍ਹਾਪਣ" ਵਜੋਂ ਜਾਣੀ ਜਾਂਦੀ ਹੈ।

ਚਾਰ ਨੈਤਿਕ ਸੱਚ

ਦੋ ਸੱਚਾਈਆਂ ਦੀ ਵੈਧਤਾ ਦੇ ਅਧਾਰ ਤੇ, ਬੁੱਧ ਚਾਰ ਉੱਤਮ ਸੱਚਾਈਆਂ ਨੂੰ ਸਮਝਣ ਅਤੇ ਤਿਆਰ ਕਰਨ ਦੇ ਯੋਗ ਸਨ। ਇਹ ਦੂਜੀ ਪੰਗਤੀ ਵਿੱਚ ਦਿਖਾਇਆ ਗਿਆ ਹੈ:

ਅਸੀਂ ਇਸ ਬਾਰੇ ਨਿਸ਼ਚਤ ਹੋ ਜਾਂਦੇ ਹਾਂ ਕਿ ਕਿਵੇਂ, ਚਾਰ ਸੱਚਾਈਆਂ ਰਾਹੀਂ, ਅਸੀਂ ਦਾਖਲ ਹੁੰਦੇ ਰਹਿੰਦੇ ਹਾਂ ਪਰ ਇਹ ਵੀ ਕਿ ਇਹ ਸਾਡੇ ਬੇਕਾਬੂ ਤੌਰ ਤੇ ਦੁਹਰਾਉਣ ਵਾਲੇ ਪੁਨਰ ਜਨਮ ਨੂੰ ਉਲਟਾ ਸਕਦੀਆਂ ਹਨ।

ਚਾਰ ਨੈਤਿਕ ਸੱਚ ਨੂੰ ਬਹੁਤ ਸਾਕਾਰ ਕੀਤੇ ਗਏ ਜੀਵਾਂ ਦੁਆਰਾ ਸੱਚ ਮੰਨਿਆ ਜਾਂਦਾ ਹੈ। ਇਹ ਇਕ ਦਿਲਚਸਪ ਬਿੰਦੂ ਹੈ, ਕਿਉਂਕਿ ਇਸਦਾ ਮਤਲਬ ਇਹ ਹੈ ਕਿ ਇਹ ਸਿਰਫ ਬੁੱਧ ਹੀ ਨਹੀਂ ਹਨ ਜੋ ਇਨ੍ਹਾਂ ਤੱਥਾਂ ਨੂੰ ਸੱਚ ਸਮਝਦੇ ਹਨ, ਬਲਕਿ ਉਹ ਵੀ ਜੋ ਬੁੱਧ ਬਣਨ ਤੋਂ ਪਹਿਲਾਂ ਇਕ ਨਿਸ਼ਚਤ ਪੜਾਅ 'ਤੇ ਪਹੁੰਚਦੇ ਹਨ, ਅਸਲ ਵਿਚ ਕਾਫ਼ੀ ਲੰਮਾ ਸਮਾਂ ਪਹਿਲਾਂ ਇਸਨੂੰ ਸੱਚ ਮੰਨਦੇ ਹਨ। ਇਹ ਉਦੋਂ ਹੁੰਦਾ ਹੈ ਜਦੋਂ ਸਾਡੇ ਕੋਲ ਖਾਲੀਪਣ ਦਾ ਗੈਰ-ਸੰਕਲਪਿਕ ਗਿਆਨ ਹੁੰਦਾ ਹੈ, ਜਾਂ ਦੂਜੇ ਸ਼ਬਦਾਂ ਵਿੱਚ, ਸਭ ਤੋਂ ਡੂੰਘੀ ਹਕੀਕਤ। ਇਹ ਸਮਝ ਪੂਰੀ ਸਹੀ ਹੈ ਅਤੇ ਪੂਰੀ ਨਿਰਣਾਇਕ ਹੈ। ਜਿਵੇਂ ਕਿ ਇਹ ਗੈਰ-ਸੰਕਲਪਿਕ ਹੈ, ਇਸਦਾ ਮਤਲਬ ਹੈ ਕਿ ਅਸੀਂ ਸ਼੍ਰੇਣੀਆਂ ਦੁਆਰਾ ਚੀਜ਼ਾਂ ਨੂੰ ਨਹੀਂ ਸਮਝ ਰਹੇ ਹਾਂ।

ਜਦੋਂ ਅਸੀਂ ਕਿਸੇ ਸ਼੍ਰੇਣੀ ਦੁਆਰਾ ਸੋਚਦੇ ਹਾਂ, ਜਿਵੇਂ ਕਿ "ਕੁੱਤਾ", ਤੁਹਾਡੇ ਕੋਲ ਕੁਝ ਅਜਿਹਾ ਹੁੰਦਾ ਹੈ ਜੋ ਇੱਕ ਕੁੱਤੇ ਨੂੰ ਦਰਸਾਉਂਦਾ ਹੈ। ਇਹ ਪ੍ਰਤੀਨਿਧਤਾ ਹਰੇਕ ਵਿਅਕਤੀ ਲਈ ਥੋੜ੍ਹੀ ਵੱਖਰੀ ਹੋ ਸਕਦੀ ਹੈ, ਪਰ ਜਦੋਂ ਅਸੀਂ ਸੜਕ 'ਤੇ ਜਾਂ ਕਿਤੇ ਵੀ ਕੁੱਤੇ ਨੂੰ ਵੇਖਦੇ ਹਾਂ, ਤਾਂ ਅਸੀਂ ਇਸ ਸ਼੍ਰੇਣੀ ਦੁਆਰਾ ਇਸ ਨੂੰ ਸਮਝਦੇ ਹਾਂ। ਸਾਡੇ ਕੋਲ ਇੱਕ ਕੁੱਤੇ ਦੀ ਤਸਵੀਰ ਹੈ – ਜ਼ਰੂਰੀ ਨਹੀਂ ਕਿ ਇੱਕ ਖਾਸ ਵਿਜ਼ੂਅਲ – ਅਸੀਂ ਕੁੱਤੇ ਦੀ ਧਾਰਨਾ ਨੂੰ ਇਕੱਠੇ ਫਿੱਟ ਕਰਦੇ ਹਾਂ। ਜਦੋਂ ਅਸੀਂ ਕਿਸੇ ਚੀਜ਼ ਨੂੰ ਗੈਰ-ਸੰਕਲਪਿਕ ਤੌਰ ਤੇ ਸਮਝਦੇ ਹਾਂ, ਇਹ ਕਿਸੇ ਵੀ ਸ਼੍ਰੇਣੀ ਦੇ ਫਿਲਟਰ ਜਾਂ ਅਜਿਹੀ ਕਿਸੇ ਚੀਜ਼ ਦੇ ਬਿਨਾਂ ਹੁੰਦਾ ਹੈ ਜੋ ਇਸ ਨੂੰ ਦਰਸਾਉਂਦਾ ਹੈ। ਇਸ ਲਈ ਇਸ ਨੂੰ "ਸਪਸ਼ਟ ਗਿਆਨ" ਕਿਹਾ ਜਾਂਦਾ ਹੈ। ਤੁਹਾਨੂੰ ਚੀਜ਼ਾਂ ਨੂੰ ਬਿਨਾ ਬਕਸੇ ਵਿੱਚ ਫਿੱਟ ਕੀਤੇ ਸਮਝਦੇ ਹੋ।

ਬਹੁਤ ਹੀ ਗਿਆਨ ਪ੍ਰਾਪਤ ਜੀਵ ਜਾਂ ਸੰਸਕ੍ਰਿਤ ਵਿੱਚ ਆਰੀਆ, ਅਸਲੀਅਤ ਨੂੰ "ਅਸਲੀਅਤ" ਦੇ ਬਕਸੇ ਵਿੱਚ ਪਾਏ ਬਿਨਾਂ ਸਮਝਦੇ ਹਨ ਜਿਵੇਂ ਕਿ, "ਹੁਣ ਮੈਂ ਅਸਲੀਅਤ ਨੂੰ ਵੇਖ ਰਿਹਾ ਹਾਂ।” ਉਹ ਪੂਰੀ ਤਰ੍ਹਾਂ, ਸਹੀ ਅਤੇ ਨਿਰਣਾਇਕ ਤੌਰ ਤੇ ਸਮਝਦੇ ਹਨ ਕਿ ਉਹ ਕੀ ਸਮਝ ਰਹੇ ਹਨ – ਅਸਲੀਅਤ – ਇਸ ਨੂੰ ਕਿਸੇ ਵੀ ਬਾਕਸ ਜਾਂ ਸ਼੍ਰੇਣੀ ਵਿੱਚ ਪਾਏ ਬਿਨਾਂ। ਇਹ ਇਸ ਲਈ ਆਸਾਨ ਨਹੀ ਹੈ। ਭਾਵੇਂ ਅਸੀਂ ਉਨ੍ਹਾਂ ਬਕਸਿਆਂ ਨੂੰ ਜ਼ਬਾਨੀ ਨਹੀਂ ਕਹਿ ਸਕਦੇ ਜਿਨ੍ਹਾਂ ਵਿੱਚ ਅਸੀਂ ਚੀਜ਼ਾਂ ਪਾਉਂਦੇ ਹਾਂ, ਇਹ ਆਮ ਤਰੀਕਾ ਹੈ ਕਿ ਅਸੀਂ ਸਭ ਕੁਝ ਸਮਝਦੇ ਹਾਂ। ਅਸੀਂ ਇਹ ਸਭ ਬਕਸੇ ਵਿੱਚ ਪਾਉਂਦੇ ਹਾਂ, ਜਿਵੇਂ ਕਿ ਚੀਜ਼ਾਂ, ਹਰ ਚੀਜ਼ ਤੋਂ ਵੱਖਰੇ ਤੌਰ ਤੇ ਬਕਸੇ ਵਿੱਚ ਮੌਜੂਦ ਹਨ।

ਇੱਥੇ ਸੰਕਲਪਿਕ ਗਿਆਨ ਬਾਰੇ ਹੋਰ ਸਮਝਾਉਣ ਦੀ ਕੋਈ ਲੋੜ ਨਹੀਂ ਹੈ। ਨੁਕਤਾ ਇਹ ਹੈ ਕਿ ਤੁਹਾਨੂੰ ਇਸ ਤਰੀਕੇ ਨਾਲ ਅਸਲੀਅਤ ਨੂੰ ਸਮਝਣ ਲਈ ਇੱਕ ਬੁੱਧ ਹੋਣ ਦੀ ਲੋੜ ਨਹੀਂ ਹੈ। ਜਦੋਂ ਅਸੀਂ ਅਸਲੀਅਤ ਨੂੰ ਗੈਰ-ਸੰਕਲਪਿਕ ਤੌਰ ਤੇ ਸਮਝਦੇ ਹਾਂ, ਅਸੀਂ ਚਾਰ ਨੈਤਿਕ ਸੱਚਾਈਆਂ ਨੂੰ ਸੱਚ ਸਮਝਾਂਗੇ, ਅਤੇ ਅਸੀਂ ਉਨ੍ਹਾਂ ਬਾਰੇ ਨਿਸ਼ਚਤ ਹੋਵਾਂਗੇ।

ਇਹ ਚਾਰ ਸੱਚ ਕੀ ਹਨ? ਪਹਿਲਾ ਦੁੱਖ ਹੈ। ਦੂਜਾ, ਦੁੱਖ ਦਾ ਕਾਰਨ ਹੈ। ਤੀਜਾ ਦੁੱਖ ਅਤੇ ਇਸ ਦੇ ਕਾਰਨ ਦੀ ਰੋਕ ਹੈ। ਚੌਥਾ ਰਸਤਾ ਜਾਂ ਸਮਝ ਹੈ ਜੋ ਦੁੱਖਾਂ ਨੂੰ ਰੋਕਣ ਵੱਲ ਲੈ ਜਾਵੇਗਾ। ਇਨ੍ਹਾਂ ਨੂੰ ਸੱਚ ਕਿਹਾ ਜਾਂਦਾ ਹੈ ਜਿਵੇਂ ਕਿ" ਸੱਚਾ ਦੁੱਖ"," ਸੱਚਾ ਕਾਰਨ", ਅਤੇ ਇਸ ਤਰ੍ਹਾਂ ਹੋਰ।

ਇਹ ਸਾਰੀ ਚਰਚਾ ਪੁਨਰ ਜਨਮ ਦੇ ਸੰਦਰਭ ਵਿੱਚ ਹੈ – ਸ਼ੁਰੂਆਤ ਰਹਿਤ ਅਤੇ ਬੇਅੰਤ ਮਾਨਸਿਕ ਨਿਰੰਤਰਤਾ। ਪੁਨਰ ਜਨਮ ਬੁਨਿਆਦ ਹੈ। ਅਸੀਂ ਚੀਜ਼ਾਂ ਦੇ ਪਲ-ਤੋਂ-ਪਲ ਵਿਅਕਤੀਗਤ ਅਨੁਭਵ ਬਾਰੇ ਗੱਲ ਕੀਤੀ, ਜੋ ਕਿ ਜੇ ਕਾਰਨ ਅਤੇ ਪ੍ਰਭਾਵ ਦੇ ਰੂਪ ਵਿੱਚ ਕੰਮ ਕਰਦੀ ਹੈ, ਤਾਂ ਇਸਦੀ ਪੂਰਨ ਸ਼ੁਰੂਆਤ ਨਹੀਂ ਹੋ ਸਕਦੀ ਜਿੱਥੇ ਇਹ ਬਿਨਾਂ ਕਿਸੇ ਕਾਰਨ ਤੋਂ ਸ਼ੁਰੂ ਹੋ ਜਾਏ। ਇਸੇ ਤਰ੍ਹਾਂ, ਇੱਕ ਆਖਰੀ ਪਲ ਨਹੀਂ ਹੋ ਸਕਦਾ ਜਿੱਥੇ ਕੁਝ ਵੀ ਨਹੀਂ ਰਹਿ ਜਾਵੇਗਾ। ਇਹ ਅਸੰਭਵ ਹੈ। ਕਾਰਨ ਅਤੇ ਪ੍ਰਭਾਵ ਦੀ ਬੁਨਿਆਦੀ ਸੱਚਾਈ ਤੋਂ, ਸਾਨੂੰ ਇਹ ਸਿੱਟਾ ਕੱਢਣਾ ਪਵੇਗਾ ਕਿ ਵਿਅਕਤੀਗਤ ਮਾਨਸਿਕ ਨਿਰੰਤਰਤਾ ਦੀ ਕੋਈ ਸ਼ੁਰੂਆਤ ਜਾਂ ਅੰਤ ਨਹੀਂ ਹੁੰਦਾ, ਅਤੇ ਇਸ ਲਈ ਪੁਨਰ ਜਨਮ ਸੱਚ ਹੋਣਾ ਚਾਹੀਦਾ ਹੈ।

ਸੱਚਾ ਦੁੱਖ

ਸੱਚੇ ਦੁੱਖ ਦੇ ਤਿੰਨ ਪਹਿਲੂ ਹਨ:

  • ਪਹਿਲਾ ਹੈ ਸਾਡਾ ਆਮ ਦੁੱਖ, ਜਿਸ ਨੂੰ ਅਸੀਂ ਦੁੱਖ ਦਾ ਦੁੱਖ ਕਹਿੰਦੇ ਹਾਂ। ਅਸੀਂ ਸਾਰਿਆਂ ਨੇ ਨਾਖੁਸ਼ੀ ਦਾ ਅਨੁਭਵ ਕੀਤਾ ਹੈ। ਨਾਖੁਸ਼ੀ ਜ਼ਰੂਰੀ ਨਹੀਂ ਕਿ ਦਰਦ ਵਰਗੀ ਹੋਵੇ। ਖੁਸ਼ੀ ਅਤੇ ਨਾਖੁਸ਼ੀ ਅਤੇ ਆਨੰਦ ਅਤੇ ਦਰਦ ਦੋ ਵੱਖ-ਵੱਖ ਚੀਜ਼ਾਂ ਹਨ। ਅਨੰਦ ਅਤੇ ਦਰਦ ਸਰੀਰਕ ਸੰਵੇਦਨਾਵਾਂ ਹਨ, ਜਦੋਂ ਕਿ ਖੁਸ਼ਹਾਲੀ ਅਤੇ ਦੁੱਖ ਮਨ ਦੀਆਂ ਅਵਸਥਾਵਾਂ ਹਨ। ਕਿਸੇ ਨੂੰ ਦਰਦ ਦਾ ਅਨੁਭਵ ਹੋ ਸਕਦਾ ਹੈ ਪਰ ਇਸ ਬਾਰੇ ਖੁਸ਼ ਹੋ ਸਕਦਾ ਹੈ, ਜਿਵੇਂ ਕਿ ਇੱਕ ਮਜ਼ਬੂਤ ਸਰੀਰਕ ਕਸਰਤ ਤੋਂ ਬਾਅਦ, ਜਦੋਂ ਕਿ ਕਿਸੇ ਨੂੰ ਖੁਸ਼ੀ ਦਾ ਅਨੁਭਵ ਹੋ ਸਕਦਾ ਹੈ ਪਰ ਇਸ ਬਾਰੇ ਬਹੁਤ ਨਾਖੁਸ਼ ਹੋ ਸਕਦਾ ਹੈ, ਜਿਵੇਂ ਕਿ ਸੈਕਸ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਲਈ ਇਹ ਦੋ ਵੱਖ-ਵੱਖ ਕਾਰਕ ਹਨ। ਇੱਥੇ ਅਸੀਂ ਦੁੱਖ ਬਾਰੇ ਗੱਲ ਕਰ ਰਹੇ ਹਾਂ, ਜਿਸ ਨੂੰ ਅਸੀਂ ਸਾਰੇ ਜਾਣਦੇ ਹਾਂ, ਅਤੇ ਇਸ ਨੂੰ ਬਦਤਰ ਕਿਸਮ ਦੇ ਪੁਨਰ ਜਨਮ ਦੇ ਰੂਪ ਵਿੱਚ ਵਰਣਿਤ ਕੀਤਾ ਗਿਆ ਹੈ ਜੋ ਹਰ ਕਿਸਮ ਦੇ ਦੁੱਖਾਂ ਨਾਲ ਭਰਿਆ ਹੋਇਆ ਹੈ।
  • ਦੂਜੀ ਕਿਸਮ ਨੂੰ ਤਬਦੀਲੀ ਦਾ ਦੁੱਖ ਕਿਹਾ ਜਾਂਦਾ ਹੈ, ਅਤੇ ਇਹ ਸਾਡੀ ਆਮ ਖੁਸ਼ਹਾਲੀ ਨੂੰ ਦਰਸਾਉਂਦਾ ਹੈ। ਸਾਡੀ ਆਮ ਖੁਸ਼ਹਾਲੀ ਨਾਲ ਸਮੱਸਿਆ ਇਹ ਹੈ ਕਿ ਇਹ ਜ਼ਿਆਦਾ ਦੇਰ ਨਹੀਂ ਰਹਿੰਦੀ ਜਾਂ ਸੰਤੁਸ਼ਟ ਨਹੀਂ ਕਰਦੀ। ਅਸੀਂ ਹਮੇਸ਼ਾਂ ਵਧੇਰੇ ਚਾਹੁੰਦੇ ਹਾਂ, ਪਰ ਜੇ ਸਾਡੇ ਕੋਲ ਬਹੁਤ ਜ਼ਿਆਦਾ ਹੋਵੇ, ਤਾਂ ਅਸੀਂ ਨਾਰਾਜ਼ ਹੋ ਜਾਂਦੇ ਹਾਂ ਅਤੇ ਇਹ ਉਦਾਸੀ ਵਿੱਚ ਬਦਲ ਜਾਂਦਾ ਹੈ। ਆਸਾਨ ਉਦਾਹਰਣ ਤੁਹਾਡੇ ਮਨਪਸੰਦ ਭੋਜਨ ਦਾ ਬਹੁਤ ਜ਼ਿਆਦਾ ਖਾਣਾ ਹੈ, ਜੋ ਤੁਹਾਨੂੰ ਬਿਮਾਰ ਕਰ ਦਿੰਦਾ ਹੈ। ਫਿਰ ਤੁਸੀਂ ਹੋਰ ਖਾਣਾ ਨਹੀਂ ਚਾਹੁੰਦੇ, ਅਤੇ ਤੁਸੀਂ ਨਾਖੁਸ਼ ਮਹਿਸੂਸ ਕਰਦੇ ਹੋ। ਇਸ ਲਈ ਸਮੱਸਿਆ ਇਹ ਹੈ ਕਿ ਸਾਡੀ ਆਮ ਖੁਸ਼ਹਾਲੀ ਸੰਤੁਸ਼ਟੀਜਨਕ ਜਾਂ ਸਥਿਰ ਨਹੀਂ ਹੈ। ਸਾਡੀ ਆਮ ਜ਼ਿੰਦਗੀ ਉੱਪਰ ਅਤੇ ਹੇਠਾਂ ਜਾਂਦੀ ਰਹਿੰਦੀ ਹੈ, ਅਤੇ ਕਈ ਵਾਰ ਅਸੀਂ ਖੁਸ਼ ਹੁੰਦੇ ਹਾਂ ਅਤੇ ਕਈ ਵਾਰ ਅਸੀਂ ਨਾਖੁਸ਼ ਹੁੰਦੇ ਹਾਂ, ਪਰ ਇਸ ਵਿੱਚ ਕੋਈ ਸੁਰੱਖਿਆ ਨਹੀਂ ਹੁੰਦੀ। ਭਾਵੇਂ ਸਾਡੇ ਆਲੇ ਦੁਆਲੇ ਜੋ ਵੀ ਹੋ ਰਿਹਾ ਹੋਵੇ, ਅਸੀਂ ਕਦੇ ਨਹੀਂ ਜਾਣਦੇ ਕਿ ਅਸੀਂ ਅਗਲੇ ਪਲ ਕਿਵੇਂ ਮਹਿਸੂਸ ਕਰਾਂਗੇ। ਅਚਾਨਕ, ਅਸੀਂ ਨਾਖੁਸ਼ ਜਾਂ ਉਬਾਊ ਜਾਂ ਉਦਾਸ ਮਹਿਸੂਸ ਕਰ ਸਕਦੇ ਹਾਂ। ਇਹ ਲਗਾਤਾਰ ਉੱਪਰ ਅਤੇ ਹੇਠਾਂ, ਉੱਪਰ ਅਤੇ ਹੇਠਾਂ ਜਾਂਦਾ ਹੈ।
  • ਤੀਜੀ ਕਿਸਮ ਦੇ ਦੁੱਖਾਂ ਨੂੰ ਸਰਬ ਵਿਆਪਕ ਦੁੱਖ ਕਿਹਾ ਜਾਂਦਾ ਹੈ, ਅਤੇ ਇਹ ਸਾਡੇ ਦੁੱਖ ਅਤੇ ਆਮ ਖੁਸ਼ਹਾਲੀ ਦੇ ਉਤਰਾਅ ਚੜਾਅ ਦਾ ਅਨੁਭਵ ਕਰਨ ਦਾ ਅਧਾਰ ਹੈ। ਇਸ ਦਾ ਆਧਾਰ ਸਾਡੀ ਬੇਕਾਬੂ ਤੌਰ 'ਤੇ ਵਾਪਰਨ ਵਾਲੀ ਹੋਂਦ ਜਾਂ ਪੁਨਰ ਜਨਮ ਹੈ, ਜਿਸ ਨੂੰ ਸੰਸਕ੍ਰਿਤ ਵਿੱਚ ਸੰਸਾਰ ਕਿਹਾ ਜਾਂਦਾ ਹੈ। ਅਸੀ ਸਰੀਰ ਅਤੇ ਮਨ ਦੀ ਕਿਸੇ ਨਾ ਕਿਸੇ ਕਿਸਮ ਦੇ ਨਾਲ ਵਾਰ-ਵਾਰ ਜਨਮ ਲੈਂਦੇ ਹਾਂ ਜੋ ਕਿ ਸਾਡੇ ਉਤਰਾਅ ਅਤੇ ਚੜ੍ਹਾਅ ਜਾਂ ਆਮ ਖ਼ੁਸ਼ੀ ਅਤੇ ਜ਼ਿੰਦਗੀ ਦੇ ਦੁੱਖ ਦਾ ਅਨੁਭਵ ਕਰਨ ਲਈ ਆਧਾਰ ਹੈ। ਇਹੀ ਸੱਚਾ ਦੁੱਖ ਹੈ, ਸਾਡੀ ਸੱਚੀ ਸਮੱਸਿਆ ਹੈ। ਇਹ ਮੁੱਖ ਦੁੱਖ ਹੈ ਜੋ ਅਸੀਂ ਵੇਖਾਂਗੇ, ਜੇ ਅਸੀਂ ਅਸਲੀਅਤ ਨੂੰ ਵੇਖੀਏ।

ਦੁੱਖ ਦੇ ਸੱਚੇ ਕਾਰਨ

ਜੇ ਤੁਸੀਂ ਅਸਲੀਅਤ ਨੂੰ ਵੇਖਦੇ ਹੋ, ਤਾਂ ਤੁਸੀਂ ਇਸ ਤੱਥ ਨੂੰ ਸੱਚ ਸਮਝੋਗੇ ਕਿ ਜੋ ਅਸੀਂ ਅਨੁਭਵ ਕਰਦੇ ਹਾਂ ਉਹ ਉੱਪਰ ਅਤੇ ਹੇਠਾਂ ਜਾਂਦਾ ਹੈ, ਇੱਕ ਅਧਾਰ ਦੇ ਨਾਲ ਜੋ ਬੱਸ ਵਾਪਰਦਾ ਰਹਿੰਦਾ ਹੈ। ਜਦੋਂ ਅਸੀਂ ਇਸ ਨੂੰ ਵੇਖਦੇ ਹਾਂ, ਅਸੀਂ ਸਮਝਾਂਗੇ ਕਿ ਇਹ ਕਿਸੇ ਕਾਰਨ ਕਰਕੇ ਹੋਣਾ ਹੈ। ਸਬੰਧਿਤ ਸੱਚਾਈ ਦਾ ਮੁੱਖ ਨੁਕਤਾ ਇਹ ਹੈ ਕਿ ਸਾਰੀਆਂ ਚੀਜ਼ਾਂ ਕਾਰਨਾਂ ਤੋਂ ਪੈਦਾ ਹੁੰਦੀਆਂ ਹਨ, ਇਸ ਲਈ ਸਾਡੇ ਲਈ ਨਿਰੰਤਰ ਬੇਕਾਬੂ ਤੌਰ ਤੇ ਦੁਹਰਾਉਣ ਵਾਲੇ ਪੁਨਰ ਜਨਮ ਵਿੱਚ ਦਾਖਲ ਹੋਣ ਦਾ ਅਸਲ ਕਾਰਨ ਕੀ ਹੈ, ਜਿਵੇਂ ਕਿ ਇਹ ਪੰਗਤੀ ਵਿੱਚ ਜ਼ਿਕਰ ਕਰਦਾ ਹੈ? ਦੂਜੇ ਸ਼ਬਦਾਂ ਵਿਚ, ਇਹ ਕਿਵੇਂ ਹੁੰਦਾ ਹੈ? ਇਸ ਦੁਹਰਾਉਣ ਵਾਲੇ ਚੱਕਰ ਨੂੰ ਕਾਇਮ ਰੱਖਣ ਦਾ ਕਾਰਨ ਕੀ ਹੈ?

ਸਾਡੇ ਪਿਛਲੇ ਸੈਸ਼ਨ ਵਿੱਚ, ਅਸੀਂ ਦੇਖਿਆ ਕਿ ਜੇ ਅਸੀਂ ਉਦਾਸੀ ਦਾ ਅਨੁਭਵ ਕਰਦੇ ਹਾਂ, ਇਹ ਵਿਨਾਸ਼ਕਾਰੀ ਵਿਵਹਾਰ ਦਾ ਨਤੀਜਾ ਹੈ, ਅਤੇ ਜੇ ਅਸੀਂ ਆਮ ਖੁਸ਼ਹਾਲੀ ਦਾ ਅਨੁਭਵ ਕਰਦੇ ਹਾਂ, ਤਾਂ ਇਹ ਉਸਾਰੂ ਵਿਵਹਾਰ ਦਾ ਨਤੀਜਾ ਹੈ। ਇਸ ਵਿੱਚ ਅਸੀਂ ਕਰਮ ਜੋੜਦੇ ਹਾਂ, ਜਿਸਦਾ ਮੈਂ ਅਕਸਰ ਜ਼ਬਰਦਸਤੀ ਦੇ ਤੌਰ ਤੇ ਅਨੁਵਾਦ ਕਰਦਾ ਹਾਂ। ਇਸ ਲਈ ਸਾਡੇ ਕੋਲ ਜ਼ਬਰਦਸਤੀ ਵਿਨਾਸ਼ਕਾਰੀ ਵਿਵਹਾਰ ਹੈ, ਅਤੇ ਜ਼ਬਰਦਸਤੀ ਉਸਾਰੂ ਵਿਵਹਾਰ ਹੈ। ਇਹ ਬੁੱਧ ਦੇ ਉਸਾਰੂ ਵਿਵਹਾਰ ਵਰਗਾ ਨਹੀਂ ਹੈ - ਪਰ ਵਿਵਹਾਰ ਜੋ ਕਿ ਲਾਜ਼ਮੀ ਹੈ, ਜਿੱਥੇ ਅਸੀਂ ਲਾਜ਼ਮੀ ਤੌਰ 'ਤੇ ਇਕ ਹਉਮੈ ਦੀ ਯਾਤਰਾ ਦੇ ਅਧਾਰ ਤੇ ਚੰਗਾ ਕਰਦੇ ਹਾਂ, ਜਾਂ ਲਾਜ਼ਮੀ ਤੌਰ 'ਤੇ ਸੰਪੂਰਨ ਹੋਣਾ ਚਾਹੁੰਦੇ ਹਾਂ ਅਤੇ ਸਭ ਕੁਝ ਸਹੀ ਕਰਨਾ ਚਾਹੁੰਦੇ ਹਾਂ। ਇਹ ਕਾਫ਼ੀ ਨਿਊਰੋਟਿਕ ਹੈ।

ਜੇ ਅਸੀਂ ਇੱਕ ਜਬਰਦਸਤੀ ਤਰੀਕੇ ਨਾਲ ਕੰਮ ਕਰ ਰਹੇ ਹਾਂ, ਤਾਂ ਇਹ ਇਸ ਲਈ ਹੈ ਕਿਉਂਕਿ ਅਸੀਂ ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ ਅਤੇ ਰਵੱਈਏ ਦੇ ਪ੍ਰਭਾਵ ਹੇਠ ਹਾਂ, ਜਿਸ ਬਾਰੇ ਅਸੀਂ ਪਹਿਲਾਂ ਹੀ ਜਬਰਦਸਤੀ ਵਿਨਾਸ਼ਕਾਰੀ ਵਿਵਹਾਰ ਦੇ ਰੂਪ ਵਿੱਚ ਚਰਚਾ ਕੀਤੀ ਹੈ। ਗੁੱਸੇ ਦੇ ਕਾਰਨ, ਅਸੀਂ ਕਿਸੇ ਨੂੰ ਮਾਰ ਦਿੰਦੇ ਹਾਂ; ਲਾਲਚ ਦੇ ਕਾਰਨ, ਅਸੀਂ ਕੁਝ ਚੋਰੀ ਕਰਦੇ ਹਾਂ; ਨਾਦਾਨਪੁਣੇ ਦੇ ਕਾਰਨ, ਅਸੀਂ ਸੋਚਦੇ ਹਾਂ ਕਿ ਸਾਡੇ ਕੰਮਾਂ ਦਾ ਕੋਈ ਨਤੀਜਾ ਨਹੀਂ ਹੁੰਦਾ, ਜਿਵੇਂ ਕਿ "ਮੈਂ ਫੜਿਆ ਨਹੀਂ ਜਾਵਾਂਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇ ਮੈਂ ਚੋਰੀ ਕਰਦਾ ਹਾਂ, ਤਾਂ ਇਹ ਮਜ਼ੇਦਾਰ ਹੋਵੇਗਾ!”

ਇਸ ਜਬਰਦਸਤੀ ਵਿਨਾਸ਼ਕਾਰੀ ਵਿਵਹਾਰ ਦੇ ਪਿੱਛੇ ਅਣਜਾਣਤਾ ਹੈ, ਇੱਕ ਸ਼ਬਦ ਅਕਸਰ "ਅਗਿਆਨਤਾ" ਵਜੋਂ ਅਨੁਵਾਦ ਕੀਤਾ ਜਾਂਦਾ ਹੈ, ਪਰ ਇਸਦਾ ਅਰਥ ਇਹ ਨਹੀਂ ਹੁੰਦਾ ਕਿ ਅਸੀਂ ਮੂਰਖ ਹਾਂ, ਸਿਰਫ ਉਲਝਣ ਵਿੱਚ ਹਾਂ। ਅਸੀਂ ਕਿਸ ਗੱਲ ਤੋਂ ਅਣਜਾਣ ਹਾਂ? ਪਹਿਲਾਂ, ਅਸੀਂ ਕਾਰਨ ਅਤੇ ਪ੍ਰਭਾਵ ਤੋਂ ਅਣਜਾਣ ਹਾਂ, ਜਿਸ ਨੂੰ ਜੇ ਅਸੀਂ ਸੱਚਮੁੱਚ ਸਮਝਦੇ ਹਾਂ ਅਤੇ ਯਕੀਨ ਰੱਖਦੇ ਹਾਂ, ਤਾਂ ਅਸੀਂ ਵਿਨਾਸ਼ਕਾਰੀ ਕੰਮ ਨਹੀਂ ਕਰਾਂਗੇ। ਅਸੀਂ ਸਮਝਦੇ ਹਾਂ ਕਿ ਇਹ ਸਾਨੂੰ ਦੁੱਖ ਪਹੁੰਚਾਏਗਾ, ਜੋ ਕਿ ਸਜ਼ਾ ਨਹੀਂ ਹੈ, ਪਰ ਸਿਰਫ਼ ਸਾਡੇ ਦੁਆਰਾ ਬਣਾਏ ਗਏ ਕਾਰਨਾਂ ਦਾ ਨਤੀਜਾ ਹੈ।

ਦਰਅਸਲ, ਇੱਥੇ ਦੋ ਕਿਸਮ ਦੀਆਂ ਅਣਜਾਣਤਾਵਾਂ ਹਨ। ਜਾਂ ਤਾਂ ਅਸੀਂ ਨਹੀਂ ਜਾਣਦੇ ਕਿ ਵਿਨਾਸ਼ਕਾਰੀ ਢੰਗ ਨਾਲ ਕੰਮ ਕਰਨਾ ਆਖਰਕਾਰ ਦੁੱਖ ਲਿਆਏਗਾ, ਜਾਂ ਅਸੀਂ ਉਲਟ ਢੰਗ ਨਾਲ ਸੋਚਦੇ ਹਾਂ, ਜਿਵੇਂ ਕਿ, "ਜੇ ਮੈਂ ਵਿਨਾਸ਼ਕਾਰੀ ਢੰਗ ਨਾਲ ਕੰਮ ਕਰਦਾ ਹਾਂ, ਤਾਂ ਇਹ ਮੇਰੇ ਲਈ ਖੁਸ਼ਹਾਲੀ ਲਿਆਏਗਾ। ਜੇ ਮੈਂ ਉਹ ਚੋਰੀ ਕਰਦਾ ਹਾਂ ਜੋ ਮੈਂ ਚਾਹੁੰਦਾ ਹਾਂ, ਤਾਂ ਇਹ ਮੈਨੂੰ ਖੁਸ਼ ਕਰੇਗਾ। ਜੇ ਮੈਂ ਆਪਣੇ ਦੁਸ਼ਮਣ ਨੂੰ ਮਾਰਦਾ ਹਾਂ, ਤਾਂ ਇਹ ਮੈਨੂੰ ਖੁਸ਼ ਕਰੇਗਾ।” ਭਾਵੇਂ ਕਿ ਵਿਨਾਸ਼ਕਾਰੀ ਕੰਮ ਕਰਨ ਤੋਂ ਤੁਰੰਤ ਬਾਅਦ ਅਸੀਂ ਖੁਸ਼ ਮਹਿਸੂਸ ਕਰ ਸਕਦੇ ਹਾਂ "ਆਹ, ਮੈਂ ਉਸ ਮੱਛਰ ਨੂੰ ਮਾਰਿਆ, ਹੁਣ ਮੈਂ ਆਰਾਮ ਕਰ ਸਕਦਾ ਹਾਂ!” - ਫਿਰ ਵੀ, ਲੰਬੇ ਸਮੇਂ ਦੇ ਨਤੀਜਿਆਂ ਲਈ, ਅਰਥਾਤ ਨਾਖੁਸ਼ ਮਹਿਸੂਸ ਕਰਨਾ ਭਾਵੇਂ ਜੋ ਵੀ ਹੋ ਰਿਹਾ ਹੋਵੇ, ਇਹ ਇਸ ਤਰ੍ਹਾਂ ਦੇ ਵਿਨਾਸ਼ਕਾਰੀ ਵਿਵਹਾਰ ਦੇ ਕਾਰਨ ਹੈ। ਇਸ ਲਈ, ਵਿਨਾਸ਼ਕਾਰੀ ਵਿਵਹਾਰ ਕਾਰਨ ਅਤੇ ਪ੍ਰਭਾਵ ਦੀ ਅਣਜਾਣਤਾ ਤੋਂ ਆਉਂਦਾ ਹੈ, ਦੂਜੇ ਸ਼ਬਦਾਂ ਵਿਚ ਸਬੰਧਿਤ ਸੱਚਾਈ ਦੀ ਅਣਜਾਣਤਾ। ਮੈਂ ਇਹ ਦਿਖਾਵਾ ਨਹੀਂ ਕਰਾਂਗਾ ਕਿ ਇਹ ਸਭ ਸਮਝਣਾ ਆਸਾਨ ਹੈ, ਕਿਉਂਕਿ ਇਹ ਨਹੀਂ ਹੈ, ਪਰ ਇਹ ਉਹ ਚੀਜ਼ ਹੈ ਜਿਸ 'ਤੇ ਅਸੀਂ ਕੰਮ ਕਰ ਸਕਦੇ ਹਾਂ।

ਜੇ ਅਸੀਂ ਇਸ ਬਿੰਦੂ ਦਾ ਸਾਰ ਦਿੰਦੇ ਹਾਂ, ਤਾਂ ਮੇਰੇ ਅਕਸਰ ਨਾਖੁਸ਼ ਮਹਿਸੂਸ ਕਰਨ ਦਾ ਕਾਰਨ ਇਹ ਹੈ ਕਿ ਮੈਂ ਕਾਰਨ ਅਤੇ ਪ੍ਰਭਾਵ ਨੂੰ ਨਹੀਂ ਸਮਝਿਆ। ਜਦੋਂ ਮੇਰਾ ਮਨ ਗੁੱਸੇ, ਲਾਲਚ, ਈਰਖਾ ਆਦਿ ਨਾਲ ਭਰਿਆ ਹੁੰਦਾ ਹੈ, ਤਾਂ ਇਹ ਮੈਨੂੰ ਵਿਨਾਸ਼ਕਾਰੀ ਤਰੀਕੇ ਨਾਲ ਜ਼ਬਰਦਸਤੀ ਕੰਮ ਕਰਨ ਲਈ ਅਗਵਾਈ ਕਰਦਾ ਹੈ। ਇਹ ਅਸਲ ਵਿੱਚ ਸਵੈ-ਵਿਨਾਸ਼ਕਾਰੀ ਹੈ, ਕਿਉਂਕਿ ਨਤੀਜੇ ਵਜੋਂ ਮੈਂ ਬਹੁਤ ਸਾਰਾ ਸਮਾਂ ਨਾਖੁਸ਼ ਮਹਿਸੂਸ ਕਰਦਾ ਹਾਂ। ਇਹ ਕੁਨੈਕਸ਼ਨ ਹੈ ਜਿਸਦੀ ਸਾਨੂੰ ਕਰਨ ਦੀ ਲੋੜ ਹੈ।

ਅਸੀਂ ਜੋ ਖੁਸ਼ਹਾਲੀ ਦਾ ਅਨੁਭਵ ਕਰਦੇ ਹਾਂ ਉਹ ਅਣਜਾਣਤਾ ਤੋਂ ਵੀ ਆਉਂਦੀ ਹੈ, ਪਰ ਇਸ ਮਾਮਲੇ ਵਿੱਚ, ਚੀਜ਼ਾਂ ਦੀ ਸਭ ਤੋਂ ਡੂੰਘੀ ਸੱਚਾਈ ਦੀ ਅਣਜਾਣਤਾ। ਵਧੇਰੇ ਸਹੀ ਹੋਣ ਲਈ, ਸਾਨੂੰ ਇਹ ਕਹਿਣਾ ਪਏਗਾ ਕਿ ਅਣਜਾਣਤਾ ਉਸਾਰੂ ਅਤੇ ਵਿਨਾਸ਼ਕਾਰੀ ਵਿਵਹਾਰ ਦੋਵਾਂ ਦੇ ਅਧਾਰ ਤੇ ਹੈ। ਵਿਨਾਸ਼ਕਾਰੀ ਵਿਵਹਾਰ ਲਈ, ਅਸੀਂ ਸਭ ਤੋਂ ਡੂੰਘੀ ਸੱਚਾਈ ਅਤੇ ਰਿਸ਼ਤੇਦਾਰ ਸੱਚਾਈ ਦੋਵਾਂ ਤੋਂ ਅਣਜਾਣ ਹਾਂ। ਉਸਾਰੂ ਵਿਵਹਾਰ ਲਈ, ਸਾਡੇ ਕੋਲ ਸਿਰਫ ਡੂੰਘੀ ਸੱਚਾਈ ਦੀ ਅਣਜਾਣਤਾ ਹੈ। ਸਾਡੇ ਦਿਮਾਗ ਵਿੱਚ ਇੱਕ ਕਿਸਮ ਦੀ ਆਵਾਜ਼ ਹੈ, ਜੋ ਸੋਚਦੀ ਹੈ, " ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਂ ਆਪਣਾ ਰਸਤਾ ਚਾਹੁੰਦਾ ਹਾਂ! ਮੈਂ ਚਿੰਤਤ ਹਾਂ।” ਅਜਿਹਾ ਲਗਦਾ ਹੈ ਕਿ ਇੱਥੇ ਇੱਕ ਸੱਚਮੁੱਚ ਲੱਭਣ ਯੋਗ ਛੋਟਾ ਜਿਹਾ "ਮੈਂ" ਹੈ ਜੋ ਗੱਲ ਕਰ ਰਿਹਾ ਹੈ। ਪਰ ਇਹ ਅਸਲੀਅਤ ਨਾਲ ਮੇਲ ਨਹੀਂ ਖਾਂਦਾ। ਅਜਿਹੀ ਕੋਈ ਚੀਜ਼ ਨਹੀਂ ਹੈ। ਸਾਡੇ ਵਿਚਾਰਾਂ ਦਾ ਸਿਰਫ ਇੱਕ ਜ਼ੁਬਾਨੀ ਹਿੱਸਾ ਹੈ ਅਤੇ ਕੋਈ ਛੋਟਾ ਜਿਹਾ "ਮੈਂ" ਸ਼ਿਕਾਇਤ ਅਤੇ ਚਿੰਤਾ ਨਹੀਂ ਕਰ ਰਿਹਾ। ਜਦੋਂ ਅਸੀਂ ਇਸ ਗੱਲ ਤੋਂ ਅਣਜਾਣ ਹੁੰਦੇ ਹਾਂ ਕਿ ਅਸੀਂ ਕਿਵੇਂ ਮੌਜੂਦ ਹਾਂ, ਅਸੀਂ ਸਭ ਤੋਂ ਡੂੰਘੀ ਹਕੀਕਤ ਤੋਂ ਅਣਜਾਣ ਹੁੰਦੇ ਹਾਂ, ਅਤੇ ਅਸੀਂ ਆਪਣੇ ਅੰਦਰ ਇੱਕ ਕਲਪਨਾ "ਮੈਂ" ਦੇ ਇਸ ਪ੍ਰਾਜੈਕਸ਼ਨ ਨਾਲ ਪਛਾਣਦੇ ਹਾਂ। ਕਿਉਂਕਿ ਇਹ ਅਸਲੀਅਤ ਨਾਲ ਮੇਲ ਨਹੀਂ ਖਾਂਦਾ, ਅਸੀਂ ਇਸ ਬਾਰੇ ਅਸੁਰੱਖਿਅਤ ਹਾਂ, ਅਤੇ ਆਪਣੇ ਆਪ ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਬੇਸ਼ਕ, ਅਸੀਂ ਕਦੇ ਵੀ ਸਫਲ ਨਹੀਂ ਹੋ ਸਕਦੇ।

ਇੱਕ ਵਿਧੀ ਜਿਸ ਦੀ ਵਰਤੋਂ ਅਸੀਂ ਉਸ ਕਲਪਨਾ ਕੀਤੇ ਛੋਟੇ ਜਿਹੇ "ਮੈਨੂੰ" ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰਨ ਲਈ ਕਰਦੇ ਹਾਂ ਉਹ ਹੈ ਸਾਡੀ ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ। ਅਸੀਂ ਮਹਿਸੂਸ ਕਰਦੇ ਹਾਂ," ਜੇ ਮੈਂ ਕੁਝ ਪ੍ਰਾਪਤ ਕਰ ਸਕਾਂ, ਤਾਂ ਮੈਂ ਸੁਰੱਖਿਅਤ ਹੋਵਾਂਗਾ, " ਅਤੇ ਇਸ ਲਈ ਸਾਡੇ ਅੰਦਰ ਲਾਲਚ ਅਤੇ ਲਗਾਵ ਅਤੇ ਲਾਲਸਾ ਹੈ। ਫਿਰ ਅਸੀਂ ਮਹਿਸੂਸ ਕਰਦੇ ਹਾਂ," ਜੇ ਮੈਂ ਇਸ ਨੂੰ ਆਪਣੇ ਤੋਂ ਦੂਰ ਕਰ ਸਕਾਂ, ਤਾਂ ਮੈਂ ਸੁਰੱਖਿਅਤ ਹੋਵਾਂਗਾ, " ਅਤੇ ਇਸ ਲਈ ਸਾਡੇ ਕੋਲ ਗੁੱਸਾ ਅਤੇ ਨਫ਼ਰਤ ਹੈ। ਜਾਂ ਅਸੀਂ ਨਾਦਾਨ ਹੋ ਸਕਦੇ ਹਾਂ ਅਤੇ ਸੋਚ ਸਕਦੇ ਹਾਂ, "ਜੇ ਮੈਂ ਸਿਰਫ ਇਹ ਦਿਖਾਵਾ ਕਰਾਂ ਕਿ ਜੋ ਵੀ ਮੈਨੂੰ ਧਮਕਾ ਰਿਹਾ ਹੈ ਉਹ ਮੌਜੂਦ ਨਹੀਂ ਹੈ, ਤਾਂ ਇਹ ਮੈਨੂੰ ਸੁਰੱਖਿਅਤ ਬਣਾ ਦੇਵੇਗਾ।” ਇਸ ਅਧਾਰ 'ਤੇ ਸਾਡੇ ਕੋਲ ਵਿਨਾਸ਼ਕਾਰੀ ਵਿਵਹਾਰ ਵੀ ਹੁੰਦਾ ਹੈ, ਜਿਵੇਂ ਕਿ ਜਦੋਂ ਅਸੀਂ ਆਪਣੇ ਵਧ ਰਹੇ ਤਣਾਅ ਦੇ ਪੱਧਰ ਨੂੰ ਨਜ਼ਰ ਅੰਦਾਜ਼ ਕਰਦੇ ਹਾਂ। ਗੁੱਸੇ ਦੇ ਅਧਾਰ 'ਤੇ ਅਸੀਂ ਚੀਕਦੇ ਚਿਲਾਉਂਦੇ ਹਾਂ, ਦੁਖੀ ਕਰਦੇ ਹਾਂ, ਅਤੇ ਇੱਥੋਂ ਤੱਕ ਕਿ ਦੂਜਿਆਂ ਨੂੰ ਮਾਰਦੇ ਹਾਂ। ਲਾਲਚ ਨਾਲ, ਅਸੀਂ ਚੋਰੀ ਕਰਦੇ ਹਾਂ ਜਾਂ ਅਣਉਚਿਤ ਜਿਨਸੀ ਵਿਵਹਾਰ ਵਿਚ ਸ਼ਾਮਲ ਹੁੰਦੇ ਹਾਂ ਜੋ ਦੂਜਿਆਂ ਨੂੰ ਦੁਖੀ ਕਰਦਾ ਹੈ। ਨਾਦਾਨਪੁਣੇ ਵਿੱਚ, ਅਸੀਂ ਵਰਕਹੋਲਿਕਸ ਬਣ ਜਾਂਦੇ ਹਾਂ, ਇੱਕ ਗੈਰ-ਸਿਹਤਮੰਦ ਖੁਰਾਕ ਖਾਂਦੇ ਹਾਂ ਅਤੇ ਕਦੇ ਕਸਰਤ ਨਹੀਂ ਕਰਦੇ। ਇਸ ਲਈ ਇਹ ਸਭ ਸਭ ਤੋਂ ਡੂੰਘੀ ਸੱਚਾਈ ਬਾਰੇ ਨਾਦਾਨਪੁਣੇ ਤੋਂ ਆਉਂਦਾ ਹੈ – ਅਸੀਂ ਕਿਵੇਂ ਮੌਜੂਦ ਹਾਂ – ਅਤੇ ਕਾਰਨ ਅਤੇ ਪ੍ਰਭਾਵ।

ਉਸਾਰੂ ਵਿਵਹਾਰ ਲਈ, ਭਾਵੇਂ ਕਿ ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ ਦਾ ਅਧਾਰ ਨਹੀਂ ਹੋ ਸਕਦਾ, ਫਿਰ ਵੀ ਇਸ ਸਭ ਦੇ ਪਿੱਛੇ ਇਹ ਨਾਦਾਨਪੁਣਾ ਹੈ। ਅਸੀਂ ਆਪਣੀ ਹੋਂਦ ਨੂੰ ਸਾਬਤ ਕਰਨ ਜਾਂ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੰਪੂਰਨ ਜਾਂ ਚੰਗੇ ਹੋਣ ਦੁਆਰਾ, ਸਭ ਤੋਂ ਵਧੀਆ ਮਾਪੇ ਹੋਣ ਦੁਆਰਾ ਜਾਂ ਜੋ ਵੀ – "ਇਹ ਮੇਰੇ ਦਿਮਾਗ ਵਿੱਚ ਇਸ ਛੋਟੇ ਜਿਹੇ 'ਮੈਨੂੰ' ਨੂੰ ਸੁਰੱਖਿਅਤ ਮਹਿਸੂਸ ਕਰਾਏਗਾ" – ਜੋ ਕਦੇ ਸਫਲ ਨਹੀਂ ਹੁੰਦਾ। ਅਸੀਂ ਕਦੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਹਾਲਾਂਕਿ ਅਸੀਂ ਦੂਜਿਆਂ ਦੀ ਮਦਦ ਕਰਨ ਤੋਂ ਕੁਝ ਖੁਸ਼ੀ ਮਹਿਸੂਸ ਕਰਾਂਗੇ, ਇਹ ਤਾਂ ਵੀ ਆਮ ਖੁਸ਼ੀ ਹੋਵੇਗੀ ਹੈ ਅਤੇ ਇਸ ਲਈ ਇਹ ਜ਼ਿਆਦਾ ਦੇਰ ਨਹੀਂ ਰਹੇਗੀ। ਅਸੀਂ ਇਸ ਤੋਂ ਕਦੇ ਸੰਤੁਸ਼ਟ ਨਹੀਂ ਹੋਵਾਂਗੇ, ਕਿਉਂਕਿ ਅਸੀਂ ਲਾਜ਼ਮੀ ਤੌਰ 'ਤੇ ਅਜੇ ਵੀ ਮਹਿਸੂਸ ਕਰਦੇ ਹਾਂ ਕਿ ਅਸੀਂ ਕਾਫ਼ੀ ਚੰਗੇ ਨਹੀਂ ਹਾਂ, ਅਸੀਂ ਕਾਫ਼ੀ ਸੰਪੂਰਨ ਨਹੀਂ ਹਾਂ। ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਅਜੇ ਵੀ ਕੁਝ ਸਾਬਤ ਕਰਨ ਦੀ ਲੋੜ ਹੈ। ਇਹ ਸਪੱਸ਼ਟ ਤੌਰ ਤੇ ਇਸ ਗੱਲ ਦੀ ਅਣਜਾਣਤਾ 'ਤੇ ਅਧਾਰਤ ਹੈ ਕਿ ਅਸੀਂ ਕਿਵੇਂ ਮੌਜੂਦ ਹਾਂ।

ਤੀਜੇ ਕਿਸਮ ਦੇ ਦੁੱਖਾਂ ਲਈ, ਉਦਾਸੀ ਅਤੇ ਆਮ ਖੁਸ਼ਹਾਲੀ ਦੇ ਉਤਰਾਅ ਚੜਾਅ ਦਾ ਅਨੁਭਵ ਕਰਨ ਦਾ ਅਧਾਰ, ਸਾਡੇ ਕੋਲ ਇੱਕ ਬਹੁਤ ਹੀ ਗੁੰਝਲਦਾਰ ਯੋਜਨਾ ਹੈ ਜਿਸ ਨੂੰ "ਨਿਰਭਰਤਾ ਪੈਦਾ ਹੋਣ ਦੇ 12 ਲਿੰਕ" ਕਿਹਾ ਜਾਂਦਾ ਹੈ, ਜਿਸ ਨੂੰ ਮੈਂ ਇੱਥੇ ਵਿਸਥਾਰ ਵਿੱਚ ਨਹੀਂ ਸਮਝਾਵਾਂਗਾ, ਪਰ ਇਹ ਇਸ ਨਾਲ ਸੰਬੰਧਿਤ ਹੈ ਕਿ ਕਰਮ ਕਿਵੇਂ ਕੰਮ ਕਰਦਾ ਹੈ।

ਸਭ ਤੋਂ ਸਰਲ ਤਰੀਕੇ ਨਾਲ, ਕਰਮ ਜ਼ਬਰਦਸਤੀ ਨੂੰ ਦਰਸਾਉਂਦਾ ਹੈ, ਜਿਸ ਦੇ ਅਧਾਰ ਤੇ ਅਸੀਂ ਕੁਝ ਤਰੀਕਿਆਂ ਨਾਲ ਕੰਮ ਕਰਦੇ ਹਾਂ, ਵਿਨਾਸ਼ਕਾਰੀ ਜਾਂ ਉਸਾਰੂ। ਮਜਬੂਰੀ ਦਾ ਅਸਲ ਅਰਥ ਕੀ ਹੈ? ਮਜਬੂਰੀ ਦਾ ਅਰਥ ਹੈ ਕਿ ਤੁਹਾਡੇ ਕੋਲ ਅਸਲ ਵਿੱਚ ਕਿਸੇ ਚੀਜ਼ ਉੱਤੇ ਨਿਯੰਤਰਣ ਨਹੀਂ ਹੈ, ਜਿਵੇਂ ਕਿ ਕੋਈ ਵਿਅਕਤੀ ਆਪਣੀ ਉਂਗਲਾਂ ਨੂੰ ਜ਼ਬਰਦਸਤੀ ਟੇਪ ਕਰਦਾ ਹੈ। ਇਹ ਕੁਝ ਕਰਨ ਦੀ ਭਾਵਨਾ ਤੋਂ ਪੈਦਾ ਹੁੰਦਾ ਹੈ। ਤਿੱਬਤੀ ਸ਼ਬਦ ਦਾ ਮਤਲਬ ਹੈ "ਮੈਂ ਇਹ ਕਰਨਾ ਚਾਹੁੰਦਾ ਹਾਂ, ਮੇਰੀ ਇਹ ਕਰਨ ਦੀ ਇੱਛਾ ਹੈ, ਮੈਂ ਇਹ ਕਰਨਾ ਪਸੰਦ ਕਰਦਾ ਹਾਂ", ਜਿਵੇਂ ਕਿ ਚੀਕਣਾ, ਜਾਂ ਗਲੇ ਲਗਾਉਣਾ, ਜਾਂ ਖਾਣਾ ਖਾਣਾ। ਫਿਰ ਜ਼ਬਰਦਸਤੀ ਦਾ ਕਾ)ਰਕ ਆਉਂਦਾ ਹੈ, ਅਤੇ ਅਸੀਂ ਇਹ ਕਰਦੇ ਹਾਂ। ਸਿਰਫ਼, ਇਹ ਕਾਰਵਾਈ ਨੂੰ ਦੁਹਰਾਉਣ ਦੀ ਇੱਕ ਖਾਸ ਰੁਝਾਨ ਅਤੇ ਦੁੱਖ ਦਾ ਅਨੁਭਵ ਕਰਨ ਦਾ ਰੁਝਾਨ ਬਣਾਉਂਦਾ ਹੈ ਜੇ ਇਹ ਵਿਨਾਸ਼ਕਾਰੀ ਕਾਰਵਾਈ ਸੀ, ਅਤੇ ਖੁਸ਼ਹਾਲੀ ਜੇ ਇਹ ਇੱਕ ਉਸਾਰੂ ਕਾਰਵਾਈ ਸੀ। ਇਹ ਰੁਝਾਨ ਕੁਝ ਸਥਿਤੀਆਂ ਦੇ ਪੇਸ਼ ਹੋਣ ਉੱਤੇ ਕਿਸੇ ਸਮੇਂ ਕਿਰਿਆਸ਼ੀਲ ਹੋ ਜਾਵੇਗਾ। ਇਹ ਪੱਕ ਜਾਂਦਾ ਹੈ, ਅਤੇ ਫਿਰ ਅਸੀਂ ਖੁਸ਼ ਮਹਿਸੂਸ ਕਰਦੇ ਹਾਂ, ਜਾਂ ਅਸੀਂ ਨਾਖੁਸ਼ ਮਹਿਸੂਸ ਕਰਦੇ ਹਾਂ, ਜਾਂ ਅਸੀਂ ਦੁਬਾਰਾ ਚੀਕਣਾ ਚਾਹੁੰਦੇ ਹਾਂ, ਜਾਂ ਸਾਨੂੰ ਦੁਬਾਰਾ ਗਲੇ ਲਗਾਉਣਾ ਪਸੰਦ ਹੈ।

ਇਹ ਇੱਕ ਸਥਾਈ ਯੋਜਨਾ ਹੈ, ਜੋ ਜਾਰੀ ਹੈ ਅਤੇ ਜਾਰੀ ਹੈ, ਕਿਉਂਕਿ ਅਸੀਂ ਇਸ ਕਿਸਮ ਦੇ ਵਿਵਹਾਰ ਨੂੰ ਜਾਰੀ ਰੱਖਣ ਦੀ ਇੱਛਾ ਨੂੰ ਲਗਾਤਾਰ ਅਨੁਭਵ ਕਰ ਰਹੇ ਹਾਂ। ਵਿਵਹਾਰ ਦਾ ਪੈਟਰਨ ਫਿਰ ਬਿਨਾਂ ਕਿਸੇ ਅੰਤ ਦੇ ਦੁਹਰਾਉਂਦਾ ਹੈ, ਕਿਉਂਕਿ ਅਸੀਂ ਇਸ ਨੂੰ ਲਗਾਤਾਰ ਮਜ਼ਬੂਤ ਅਤੇ ਮਜ਼ਬੂਤ ਕਰ ਰਹੇ ਹਾਂ। ਅਤੇ ਇਸ ਲਈ ਅਸੀਂ ਹਮੇਸ਼ਾਂ ਇਸ ਨੂੰ ਖੁਸ਼ਹਾਲੀ ਅਤੇ ਉਦਾਸੀ ਦੇ ਉਤਾਰ ਅਤੇ ਚੜ੍ਹਾਅ ਦਾ ਅਨੁਭਵ ਕਰ ਰਹੇ ਹਾਂ।

ਇੱਥੇ, ਸਭ ਤੋਂ ਢੁਕਵਾਂ ਸਵਾਲ ਇਹ ਹੈ ਕਿ ਇਹ ਰੁਝਾਨ ਨਤੀਜਾ ਪੈਦਾ ਕਰਨ ਲਈ ਕਿਵੇਂ ਸਰਗਰਮ ਹੁੰਦੇ ਹਨ, ਜਿਸ ਨਾਲ ਸਾਨੂੰ ਮਹਿਸੂਸ ਹੁੰਦਾ ਹੈ ਕਿ ਵਿਵਹਾਰ ਨੂੰ ਦੁਹਰਾਇਆ ਜਾ ਰਿਹਾ ਹੈ? ਇਹ 12 ਲਿੰਕਾਂ ਨਾਲ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਮਝਾਇਆ ਗਿਆ ਹੈ, ਭਾਵੇਂ ਇਹ ਬਹੁਤ ਗੁੰਝਲਦਾਰ ਹੈ। ਅਸੀਂ ਲਗਾਤਾਰ ਇਹ ਉਤਾਰ ਅਤੇ ਚੜ੍ਹਾਅ ਦੇਖਦੇ ਹਾਂ, ਅਤੇ ਇਸ ਨੂੰ ਖਾਸ ਤੌਰ 'ਤੇ ਨਾਟਕੀ ਹੋਣ ਦੀ ਜ਼ਰੂਰਤ ਨਹੀਂ ਹੈ। ਭਾਵੇਂ ਅਸੀਂ ਸੌਂ ਰਹੇ ਹੋਈਏ, ਸ਼ਾਇਦ ਅਸੀਂ ਵਿਚਕਾਰਲੀ ਸਥਿਤੀ ਵਿੱਚ ਹੋਈਏ ਜਿੱਥੇ ਅਸੀਂ ਚੰਗੀ ਤਰ੍ਹਾਂ ਸੌਂ ਨਹੀਂ ਰਹੇ ਹਾਂ, ਅਤੇ ਅਸੀਂ ਬਹੁਤ ਖੁਸ਼ ਨਹੀਂ ਹਾਂ। ਤਾਂ ਫਿਰ ਸਾਡੀ ਮਨ ਦੀ ਸਥਿਤੀ ਕੀ ਹੈ ਜਦੋਂ ਅਸੀਂ ਉਦਾਸੀ ਅਤੇ ਆਮ ਖੁਸ਼ਹਾਲੀ ਦਾ ਅਨੁਭਵ ਕਰਦੇ ਹਾਂ? ਇਸ ਲਈ ਸੰਸਕ੍ਰਿਤ ਸ਼ਬਦ ਹੈ ਤ੍ਰਿਸ਼ਨਾ, ਜਿਸਦਾ ਅਰਥ ਹੈ "ਪਿਆਸ"। ਇਸਦਾ ਆਮ ਤੌਰ 'ਤੇ "ਲਾਲਚ" ਵਜੋਂ ਅਨੁਵਾਦ ਕੀਤਾ ਜਾਂਦਾ ਹੈ, ਪਰ ਅਸਲ ਸ਼ਬਦ ਦਾ ਅਰਥ ਸਿਰਫ ਪਿਆਸ ਹੈ।

ਅਸਲ ਵਿੱਚ, ਜਦੋਂ ਅਸੀਂ ਉਦਾਸੀ ਦਾ ਅਨੁਭਵ ਕਰਦੇ ਹਾਂ, ਅਸੀਂ ਇਸ ਤੋਂ ਛੁਟਕਾਰਾ ਪਾਉਣ ਦੀ ਪਿਆਸ ਨਾਲ ਮਰ ਰਹੇ ਹੁੰਦੇ ਹਾਂ, ਜਿਵੇਂ ਤੁਸੀਂ ਪਿਆਸੇ ਹੋਣ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ। ਜਦੋਂ ਅਸੀਂ ਖੁਸ਼ਹਾਲੀ ਦਾ ਅਨੁਭਵ ਕਰਦੇ ਹਾਂ, ਅਸੀਂ ਇਸ ਤੋਂ ਵੱਖ ਨਹੀਂ ਹੋਣਾ ਚਾਹੁੰਦੇ, ਪਰ ਹੋਰ ਵੀ ਪਿਆਸੇ ਹੁੰਦੇ ਹਾਂ। ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਸੱਚਮੁੱਚ ਪਿਆਸੇ ਹੋ ਅਤੇ ਤੁਸੀਂ ਉਹ ਪਹਿਲਾ ਘੁੱਟ ਲੈਂਦੇ ਹੋ - ਖੈਰ, ਇਹ ਕਾਫ਼ੀ ਨਹੀਂ ਹੁੰਦਾ, ਹੈ ਨਾ? ਤੁਸੀਂ ਇਸ ਤੋਂ ਵੱਖ ਨਹੀਂ ਹੋਣਾ ਚਾਹੁੰਦੇ, ਪਰ ਹੋਰ ਅਤੇ ਹੋਰ ਚਾਹੁੰਦੇ ਹੋ। ਫਿਰ, ਜੋ ਵੱਧਦਾ ਹੈ ਉਹ ਹੁੰਦਾ ਹੈ ਠੋਸ ਮੈਂ, ਜਿੱਥੇ ਅਸੀਂ ਸੋਚਦੇ ਹਾਂ, "ਮੈਨੂੰ ਇਸ ਦੁੱਖ ਤੋਂ ਛੁਟਕਾਰਾ ਪਾਉਣਾ ਪਵੇਗਾ," "ਮੈਂ ਨਹੀਂ ਚਾਹੁੰਦਾ ਕਿ ਇਸ ਖੁਸ਼ੀ ਤੋਂ ਛੁਟਕਾਰਾ ਮਿਲੇ," ਅਤੇ ਇਹ ਕਰਮਿਕ ਰੁਝਾਨਾਂ ਨੂੰ ਸਰਗਰਮ ਕਰਦਾ ਹੈ। ਇਹ ਸਾਰੇ-ਵਿਆਪਕ ਦੁੱਖ ਦਾ ਅਸਲ ਕਾਰਨ ਹੈ। ਇਸ ਲਈ, ਖੁਸ਼ਹਾਲੀ ਅਤੇ ਉਦਾਸੀ ਦਾ ਅਨੁਭਵ ਕਰਨ ਦੀ ਪ੍ਰਵਿਰਤੀ ਅਤੇ ਇਸ ਤਰ੍ਹਾਂ ਦੀਆਂ ਹੋਰ ਪ੍ਰਵਿਰਤੀਆਂ, ਸਾਡੇ ਜਬਰਦਸਤੀ ਵਿਵਹਾਰ ਤੋਂ ਆਉਂਦੀਆਂ ਹਨ ਜੋ ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ ਨਾਲ ਘੁਲੀਆਂ ਹੁੰਦੀਆਂ ਹੈ, ਜੋ ਸਾਡੇ ਖੁੱਦ ਦੀ ਅਸਲੀਅਤ ਦੀ ਅਣਜਾਣਤਾ ਤੋਂ ਆਉਂਦੀਆਂ ਹਨ – ਸਾਡੀਆਂ ਭਾਵਨਾਵਾਂ ਕਿਵੇਂ ਮੌਜੂਦ ਹਨ (ਉਹ ਹਰ ਸਮੇਂ ਬਦਲਦੀਆਂ ਹਨ) ਅਤੇ ਅਸੀਂ ਅਸਲ ਵਿੱਚ ਕਿਵੇਂ ਮੌਜੂਦ ਹਾਂ (ਸਾਡੇ ਸਿਰ ਉੱਤੇ ਸਵਾਰ ਕਿਸੇ ਲੱਭਣ ਯੋਗ ਅਸੁਰੱਖਿਅਤ ਹਸਤੀ ਦੇ ਰੂਪ ਵਿੱਚ ਨਹੀਂ ਜਿਸਨੂੰ ਕਿਸੇ ਤਰ੍ਹਾਂ ਫੜ ਕੇ ਸੁਰੱਖਿਅਤ ਕੀਤਾ ਜਾ ਸਕੇ)।

ਇਹ ਅਣਜਾਣਤਾ ਬੁਨਿਆਦੀ ਕਾਰਨ ਹੈ, ਅਤੇ ਇਹ ਸਾਡੇ ਉਸਾਰੂ ਅਤੇ ਵਿਨਾਸ਼ਕਾਰੀ ਵਿਵਹਾਰ ਦੋਵਾਂ ਨਾਲ ਜੁੜਿਆ ਹੋਇਆ ਹੈ। ਇਹ ਅਸਲ ਪਰੇਸ਼ਾਨ ਕਰਨ ਵਾਲਾ ਤੱਤ ਹੈ ਜੋ ਰੁਝਾਨਾਂ ਨੂੰ ਖੁਸ਼, ਨਾਖੁਸ਼, ਅਤੇ ਸਾਡੇ ਵਿਵਹਾਰ ਨੂੰ ਦੁਹਰਾਉਣ ਦਾ ਕਾਰਨ ਬਣਦਾ ਹੈ, ਅਸਲ ਵਿੱਚ ਮੌਜੂਦ ਹੈ। ਜੇ ਅਸੀਂ ਇਸ ਪਿਆਸ ਨੂੰ ਵੇਖੀਏ, ਤਾਂ ਇਹ ਅੰਦਰੂਨੀ ਤੌਰ ਤੇ ਇਸ ਅਣਜਾਣਤਾ ਨਾਲ ਜੁੜੀ ਹੋਈ ਹੈ ਕਿ ਅਸੀਂ ਕਿਵੇਂ ਮੌਜੂਦ ਹਾਂ। ਅਸੀਂ ਸੋਚਦੇ ਹਾਂ, "ਮੈਂ 'ਮੈਂ' ਹਾਂ, ਇਕੋ ਇਕ ਇਕਾਈ ਜੋ ਕਿ ਮਹੱਤਵਪੂਰਨ ਹੈ, ਅਤੇ ਇਸ ਲਈ ਮੈਨੂੰ ਇਸ ਖੁਸ਼ੀ ਤੋਂ ਵੱਖ ਨਹੀਂ ਹੋਣਾ ਚਾਹੀਦਾ। ਇਹ ਇੰਨਾ ਮਹੱਤਵਪੂਰਨ ਹੈ ਕਿ ਮੈਂ ਨਾਖੁਸ਼ ਨਹੀਂ ਹਾਂ," ਇਸ ਦੀ ਬਜਾਏ, "ਠੀਕ ਹੈ, ਮੈਂ ਖੁਸ਼ ਹਾਂ ਜਾਂ ਨਾਖੁਸ਼ ਹਾਂ... ਤਾਂ ਫਿਰ ਕੀ?” ਸਾਡੇ ਲਗਾਤਾਰ ਜਾਰੀ ਬੇਕਾਬੂ ਆਵਰਤੀ ਪੁਨਰ ਜਨਮ ਦਾ ਅਸਲ ਕਾਰਨ ਸਿਰਫ਼ ਦੋ ਸੱਚਾਈਆਂ ਦੀ ਸਾਡੀ ਅਣਜਾਣਤਾ ਹੈ।

ਦੁੱਖ ਦੇ ਕਾਰਨਾਂ ਦੀ ਅਸਲ ਰੋਕ

ਤੀਜਾ ਸੱਚ ਅਸਲ ਰੋਕ ਹੈ, ਜਿੱਥੇ ਦੁੱਖਾਂ ਦੇ ਕਾਰਨਾਂ ਨੂੰ ਰੋਕਿਆ ਜਾਂਦਾ ਹੈ, ਅਤੇ ਇਸ ਤਰ੍ਹਾਂ ਦੁੱਖ ਵੀ ਰੋਕਿਆ ਜਾਂਦਾ ਹੈ। ਅਸਲੀਅਤ ਬਾਰੇ ਇਸ ਅਣਜਾਣਤਾ ਨੂੰ ਹਮੇਸ਼ਾ ਲਈ ਕਿਵੇਂ ਹਟਾਉਣਾ ਸੰਭਵ ਹੈ? ਜਦੋਂ ਤੁਸੀਂ ਸਮਝਦੇ ਹੋ ਕਿ ਅਸਲੀਅਤ ਨਾਲ ਕੀ ਮੇਲ ਨਹੀਂ ਖਾਂਦਾ, ਤਾਂ ਇਸਦੀ ਕੋਈ ਬੁਨਿਆਦ ਨਹੀਂ ਰਹਿੰਦੀ। ਇਹ ਕਿਸੇ ਵੀ ਅਸਲ ਚੀਜ਼ ਨਾਲ ਮੇਲ ਨਹੀਂ ਖਾਂਦਾ, ਅਤੇ ਇਸ ਲਈ ਇਸ ਨੂੰ ਕਾਇਮ ਰੱਖਣ ਵਿੱਚ ਕੋਈ ਲਾਭ ਨਹੀਂ।

ਉਦਾਹਰਨ ਵਜੋਂ, ਜਦੋਂ ਤੁਹਾਡੇ ਕੋਲ ਕਿਸੇ ਥੀਏਟਰ ਪ੍ਰੋਡਕਸ਼ਨ ਵਿੱਚ ਕੁਝ ਚਿੱਤਰ ਹੁੰਦੇ ਹਨ, ਤਾਂ ਇਸਦੇ ਪਿੱਛੇ ਸੋਟੀਆਂ ਹੁੰਦੀਆਂ ਹਨ ਜਿਸ ਸਹਾਰੇ ਇਹ ਖੜ੍ਹੇ ਹੁੰਦੇ ਹਨ। ਤਿੱਬਤੀ ਸ਼ਬਦ ਦਾ ਮਤਲਬ ਹੈ ਕਿ ਇਨ੍ਹਾਂ ਸੋਟੀਆਂ ਵਰਗੀ ਕੋਈ ਚੀਜ਼ ਨਹੀਂ ਹੈ ਜੋ ਕਿਸੇ ਅਸੰਭਵ ਚੀਜ਼ ਦੇ ਸਾਡੇ ਅਨੁਮਾਨਾਂ ਨੂੰ ਸਹਾਰਾ ਦੇ ਰਹੀਆਂ ਹਨ। ਜਦੋਂ ਕੁਝ ਵੀ ਚਿੱਤਰ ਨੂੰ ਸਹਾਰਾ ਨਹੀਂ ਦਿੰਦਾ, ਤਾਂ ਕੀ ਹੁੰਦਾ ਹੈ? ਇਹ ਡਿੱਗ ਜਾਂਦਾ ਹੈ।

ਜਦੋਂ ਤੁਸੀਂ ਇਸ ਤੱਥ ਉੱਤੇ ਧਿਆਨ ਦਿੰਦੇ ਹੋ ਕਿ ਸਾਡੇ ਕੋਲ ਝੂਠੇ ਪ੍ਰੋਜੈਕਸ਼ਨ ਨੂੰ ਸਹਾਰਾ ਦੇਣ ਲਈ ਕੁੱਝ ਵੀ ਨਹੀਂ ਹੈ, ਤਾਂ ਫਿਰ ਅਭਿਆਸ ਨਾਲ, ਇਸ ਦੇ ਫਲਸਰੂਪ ਤੁਸੀਂ ਹਮੇਸ਼ਾ ਲਈ ਇਸ ਬੋਧ 'ਤੇ ਧਿਆਨ ਕੇਂਦਰਿਤ ਕਰਕੇ ਰੱਖ ਸਕਦੇ ਹੋ। ਕਿਸੇ ਵੀ ਢੰਗ ਨਾਲ ਇਸ ਚਿੱਤਰ ਨੂੰ ਵਾਪਸ ਖੜ੍ਹੇ ਨਹੀਂ ਕੀਤਾ ਜਾ ਸਕਦਾ। ਮੇਰੇ ਸਿਰ ਦੇ ਅੰਦਰ ਮੇਰੇ ਛੋਟੇ ਜਿਹੇ ਹਉਮੇ ਦੀ ਇਸ ਡਰਾਮੇ ਵਾਲੀ ਚਿੰਤਾ ਕਿ, "ਮੈਨੂੰ ਕੀ ਕਰਨਾ ਚਾਹੀਦਾ ਹੈ?"ਅਤੇ "ਮੈਨੂੰ ਸੰਪੂਰਨ ਹੋਣਾ ਚਾਹੀਦਾ ਹੈ" ਅਤੇ "ਮੈਨੂੰ ਆਪਣਾ ਰਾਹ ਉੱਤੇ ਰਹਿਣਾ ਚਾਹੀਦਾ ਹੈ", ਰੁਕ ਜਾਵੇਗੀ। ਜਦੋਂ ਅਸੀਂ ਵੇਖਦੇ ਹਾਂ ਕਿ ਸਾਡੇ ਪ੍ਰਾਜੈਕਸ਼ਨਾਂ ਨੂੰ ਸਹਾਰਾ ਦੇਣ ਲਈ ਕਦੇ ਵੀ ਕੁਝ ਵੀ ਮੌਜੂਦ ਨਹੀਂ ਸੀ, ਤਾਂ ਸਾਡਾ ਮਨ ਹੁਣ ਕੁਝ ਵੀ ਅਜਿਹਾ ਪ੍ਰਾਜੈਕਟ ਨਹੀਂ ਕਰਦਾ ਜੋ ਅਸੰਭਵ ਹੋਵੇ। ਇਸ ਅਧਾਰ 'ਤੇ, ਅਸੀਂ ਹੁਣ ਉਨ੍ਹਾਂ ਰੁਝਾਨਾਂ ਵਿੱਚੋਂ ਕਿਸੇ ਨੂੰ ਵੀ ਸਰਗਰਮ ਨਹੀਂ ਕਰਾਂਗੇ, ਕਿਉਂਕਿ ਉਨ੍ਹਾਂ ਨੂੰ ਸਰਗਰਮ ਕਰਨ ਲਈ ਕੁਝ ਵੀ ਸਹਾਰਾ ਨਹੀਂ ਦੇਵੇਗਾ। ਹੁਣ ਇਹ ਨਹੀਂ ਹੋਵੇਗਾ: "ਮੈਂ, ਮੈਂ, ਮੈਂ। ਮੈਨੂੰ ਖੁਸ਼ ਹੋਣਾ ਚਾਹੀਦਾ ਹੈ, ਅਤੇ ਮੈਂ ਦੁਖੀ ਨਹੀਂ ਹੋ ਸਕਦਾ!”

ਜੇ ਇਸ ਰੁਝਾਨ ਨੂੰ ਸਰਗਰਮ ਕਰਨ ਲਈ ਕੋਈ ਵੀ ਚੀਜ਼ ਸਹਾਰਾ ਨਹੀਂ ਦਿੰਦੀ, ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੇ ਕੋਲ ਹੁਣ ਰੁਝਾਨ ਹੈ। ਕਿਸੇ ਨਤੀਜੇ ਲਈ ਰੁਝਾਨ ਤਾਂ ਹੀ ਹੋ ਸਕਦਾ ਹੈ ਜੇ ਇਸਦਾ ਕੋਈ ਨਤੀਜਾ ਹੋ ਸਕੇ। ਦੂਜੇ ਸ਼ਬਦਾਂ ਵਿਚ, ਰੁਝਾਨ ਦੀ ਪੂਰੀ ਧਾਰਨਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਨਤੀਜਾ ਕੀ ਹੈ। ਜੇ ਕੋਈ ਨਤੀਜਾ ਨਹੀਂ ਹੈ, ਤਾਂ ਹੁਣ ਇਸ ਨੂੰ ਪੈਦਾ ਕਰਨ ਦੀ ਰੁਝਾਨ ਨਹੀਂ ਹੋ ਸਕਦਾ।

ਇਸ ਤਰ੍ਹਾਂ ਅਸੀਂ ਬੇਕਾਬੂ ਤੌਰ 'ਤੇ ਦੁਹਰਾਉਣ ਵਾਲੇ ਪੁਨਰ ਜਨਮ ਨੂੰ ਉਲਟਾ ਸਕਦੇ ਹਾਂ। ਭਾਵੇਂ ਕਿ ਸਾਡੇ ਮਨ ਸ਼ੁਰੂ ਤੋਂ ਹੀ ਰੁਝਾਨਾਂ ਨਾਲ ਭਰੇ ਹੋਏ ਹਨ, ਜੇ ਉਨ੍ਹਾਂ ਨੂੰ ਸਰਗਰਮ ਕਰਨ ਲਈ ਕੋਈ ਚੀਜ਼ ਸਹਾਰਾ ਨਹੀਂ ਬਣ ਰਹੀ, ਤਾਂ ਉਹ ਹੁਣ ਮੌਜੂਦ ਨਹੀਂ ਹੋਣਗੇ। ਜਦੋਂ ਅਸੀਂ ਅਸਲੀਅਤ ਦੀ ਜਾਗਰੂਕਤਾ ਨਾਲ ਰਹਿੰਦੇ ਹਾਂ, ਅਸੀਂ ਜਬਰਦਸਤੀ ਵਿਵਹਾਰ ਨਹੀਂ ਕਰਦੇ ਜੋ ਵਧੇਰੇ ਰੁਝਾਨਾਂ ਨੂੰ ਲਿਆਉਣ। ਇਸ ਤਰ੍ਹਾਂ, ਬੇਕਾਬੂ ਤੌਰ 'ਤੇ ਦੁਹਰਾਉਣ ਵਾਲਾ ਪੁਨਰ ਜਨਮ ਅਤੇ ਸਾਡੀ ਉਤਾਰ ਅਤੇ ਚੜ੍ਹਾਅ ਦੀਆਂ ਭਾਵਨਾਵਾਂ ਦਾ ਅਧਾਰ ਖਤਮ ਹੋ ਗਿਆ ਹੈ, ਸਦਾ ਲਈ ਖਤਮ ਹੋ ਗਿਆ ਹੈ। ਇਹ ਸੱਚੀ ਰੋਕ ਹੈ ਅਤੇ ਸਾਨੂੰ ਮੁਕਤੀ ਪ੍ਰਾਪਤ ਹੁੰਦੀ ਹੈ।

ਸੱਚੀ ਰੋਕ ਬਾਰੇ ਲਿਆਉਣ ਲਈ ਸੱਚਾ ਮਾਰਗ ਮਨ

ਚੌਥੇ ਨੈਤਿਕ ਸੱਚ ਦਾ ਆਮ ਤੌਰ ਤੇ "ਸੱਚਾ ਮਾਰਗ" ਵਜੋਂ ਅਨੁਵਾਦ ਕੀਤਾ ਜਾਂਦਾ ਹੈ, ਅਤੇ ਇਹ ਮਨ ਜਾਂ ਸਮਝ ਦੀਆਂ ਅਵਸਥਾਵਾਂ ਨੂੰ ਦਰਸਾਉਂਦਾ ਹੈ, ਜੋ ਕਿ, ਇੱਕ ਮਾਰਗ ਦੀ ਤਰ੍ਹਾਂ, ਤੁਹਾਨੂੰ ਇੱਕ ਟੀਚੇ ਵੱਲ ਲੈ ਜਾਂਦਾ ਹੈ। ਇਹ ਦੋ ਸੱਚਾਈਆਂ ਦੀ ਸਹੀ ਅਤੇ ਨਿਰਣਾਇਕ ਸਮਝ ਹੈ। ਜਿੰਨਾ ਜ਼ਿਆਦਾ ਅਸੀਂ ਇਸ ਦੇ ਆਦੀ ਹੋ ਸਕੋ, ਤਾਂ ਜੋ ਆਖਰਕਾਰ ਸਾਡੇ ਕੋਲ ਇਹ ਹਰ ਸਮੇਂ ਹੋਵੇ, ਇਹ ਅਜਿਹਾ ਰਸਤਾ ਬਣ ਜਾਵੇਗਾ ਜੋ ਬੇਕਾਬੂ ਤੌਰ ਤੇ ਆਵਰਤੀ ਪੁਨਰ ਜਨਮ ਦੀ ਸੱਚੀ ਰੋਕ ਲਿਆਉਂਦਾ ਹੈ।

ਸਿੱਟਾ

ਇਹ ਤਰੀਕਾ ਹੈ ਜਿਸ ਵਿੱਚ ਅਸੀਂ ਦੋ ਸੱਚਾਈਆਂ ਤੋਂ ਚਾਰ ਸੱਚਾਈਆਂ ਨੂੰ ਪ੍ਰਾਪਤ ਕਰਦੇ ਹਾਂ।

ਅਸੀਂ ਸੰਸਾਰ ਵਿੱਚ ਕਿਵੇਂ ਦਾਖਲ ਹੁੰਦੇ ਹਾਂ? ਪੰਗਤੀ ਦੇ ਅਨੁਸਾਰ ਅਸੀਂ ਵੇਖ ਰਹੇ ਹਾਂ, ਇਸ ਚਾਰ ਨੈਤਿਕ ਸੱਚਾਈਆਂ ਵਿੱਚੋਂ ਪਹਿਲੇ ਦੋ ਬਾਰੇ ਚਰਚਾ ਕੀਤੀ ਗਈ ਹੈ, ਯਾਨੀ, ਸੱਚਾ ਦੁੱਖ ਅਤੇ ਸੱਚੇ ਕਾਰਨ। ਮੂਲ ਰੂਪ ਵਿੱਚ, ਅਸੀਂ ਦੋ ਸੱਚਾਈਆਂ ਬਾਰੇ ਦੁਵਿਧਾ ਦੇ ਕਾਰਨ ਸੰਸਾਰ ਵਿੱਚ ਦਾਖਿਲ ਹੁੰਦੇ ਹਾਂ। ਜਾਂ ਤਾਂ ਅਸੀਂ ਅਸਲੀਅਤ ਨੂੰ ਨਹੀਂ ਜਾਣਦੇ, ਜਾਂ ਅਸੀਂ ਕਲਪਨਾ ਕਰਦੇ ਹਾਂ ਕਿ ਇਹ ਅਸਲ ਵਿੱਚ ਅਸਲੀਅਤ ਤੋਂ ਬਿਲਕੁਲ ਵੱਖਰਾ ਹੈ। ਅਸੀਂ ਇਸ ਤੋਂ ਕਿਵੇਂ ਬਚ ਸਕਦੇ ਹਾਂ? ਤੀਜੇ ਅਤੇ ਚੌਥੇ ਨੈਤਿਕ ਸੱਚ, ਜਾਂ ਸੱਚੀ ਰੋਕ ਅਤੇ ਸੱਚੇ ਮਾਰਗ ਦੇ ਮਨ। ਇਸ ਲਈ ਅਸਲੀਅਤ ਦੀਆਂ ਦੋ ਸੱਚਾਈਆਂ ਨੂੰ ਨਾ ਜਾਣਨ ਤੋਂ ਲੈ ਕੇ, ਸਾਨੂੰ ਚਾਰ ਨੈਤਿਕ ਸੱਚਾਈਆਂ ਵਿੱਚੋਂ ਪਹਿਲੀਆਂ ਦੋ ਹਾਸਿਲ ਕਰਦੇ ਹਾਂ, ਅਤੇ ਇਹਨਾਂ ਨੂੰ ਜਾਣਨ ਤੋਂ, ਸਾਨੂੰ ਬਾਕੀ ਦੋ ਮਿਲਦੀਆਂ ਹਨ।

ਹਾਲਾਂਕਿ ਇਹ ਬਹੁਤ ਹੀ ਗੁੰਝਲਦਾਰ ਵਿਸ਼ਾ ਹੈ, ਪਰ ਇਹੀ ਉਹ ਤਰੀਕਾ ਹੈ ਜਿਸ ਨਾਲ ਅਸੀਂ ਬੋਧੀ ਸਿੱਖਿਆਵਾਂ ਉੱਤੇ ਕੰਮ ਕਰਦੇ ਹਾਂ ਅਤੇ ਕੁਝ ਵਿਸ਼ਵਾਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸਲ ਵਿੱਚ ਉਹ ਟੀਚੇ ਪ੍ਰਾਪਤ ਕਰਨਾ ਸੰਭਵ ਹੈ ਜੋ ਬੁੱਧ ਧਰਮ ਵਰਣਨ ਕਰਦਾ ਹੈ, ਅਤੇ ਜਿਹਨਾਂ ਦਾ ਅਸੀਂ ਆਪਣੇ ਅਭਿਆਸ ਵਿੱਚ ਨਿਸ਼ਾਨਾ ਬਣਾ ਰਹੇ ਹਾਂ। ਇਕ ਵਾਰ ਜਦੋਂ ਅਸੀਂ ਇਸ ਨੂੰ ਸਹੀ ਤਰ੍ਹਾਂ ਸਮਝ ਲੈਂਦੇ ਹਾਂ, ਤਾਂ ਅਸੀਂ ਇਸ ਨੂੰ ਹੋਰ ਸਾਰੀਆਂ ਚੀਜ਼ਾਂ ਨਾਲ ਜੋੜ ਸਕਦੇ ਹਾਂ ਜੋ ਮਾਇਨੇ ਰੱਖਦਾ ਹੈ। ਇਸ ਲਈ, ਅਸੀਂ ਆਪਣੇ ਆਪ ਨੂੰ ਇਸ ਨਾਲ ਜਾਣੂ ਕਰਵਾਉਂਦੇ ਹਾਂ: ਅਸੀਂ ਇਸ ਨੂੰ ਅਸਲੀਅਤ ਨੂੰ ਵੇਖਣ ਦੀ ਆਦਤ ਪੈਦਾ ਕਰਦੇ ਹਾਂ।

ਸੁਣਨ, ਸੋਚਣ ਅਤੇ ਧਿਆਨ ਕਰਨ ਦੇ ਇਸ ਆਧਾਰ 'ਤੇ, ਅਸੀਂ ਵਿਸ਼ਵਾਸ ਹਾਸਲ ਕਰ ਸਕਦੇ ਹਾਂ ਕਿ ਸਾਡੇ ਅਭਿਆਸ ਨਾਲ ਜੋ ਟੀਚਾ ਹੈ ਉਹ ਅਸਲ ਵਿੱਚ ਸੰਭਵ ਹੈ, ਕਿ ਇਹ ਤੱਥ ਹੈ, ਕਿ ਇਹ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਜੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਖੁਦ ਇਸ ਨੂੰ ਪ੍ਰਾਪਤ ਕਰ ਸਕਦੇ ਹਾਂ। ਇਸ ਤਰੀਕੇ ਨਾਲ, ਸਾਡਾ ਅਭਿਆਸ ਬਹੁਤ ਜ਼ਿਆਦਾ ਸਥਿਰ ਹੋ ਜਾਂਦਾ ਹੈ, ਕਿਉਂਕਿ ਇਹ ਕਿਸੇ ਅਸਥਿਰ ਵਿਸ਼ਵਾਸ 'ਤੇ ਅਧਾਰਤ ਨਹੀਂ ਹੈ ਕਿ ਅਸੀਂ ਜੋ ਨਿਸ਼ਾਨਾ ਬਣਾ ਰਹੇ ਹਾਂ ਸ਼ਾਇਦ ਉਹ ਸੰਭਵ ਹੋਵੇ। ਇਸ ਦੀ ਬਜਾਏ, ਸਾਨੂੰ ਯਕੀਨ ਹੋ ਜਾਂਦਾ ਹੈ।

Top