ਸੱਚੇ ਦੁੱਖ ਅਤੇ ਇਨ੍ਹਾਂ ਦੁੱਖਾਂ ਦੇ ਸੱਚੇ ਕਾਰਨ
ਬੁੱਧ ਨੇ ਸਿਖਾਇਆ ਕਿ ਹਾਲਾਂਕਿ ਬਹੁਤ ਸਾਰੀਆਂ ਵਿਅਕਤੀਗਤ ਸਮੱਸਿਆਵਾਂ ਹਨ ਜਿਨ੍ਹਾਂ ਦਾ ਅਸੀਂ ਜ਼ਿੰਦਗੀ ਵਿੱਚ ਸਾਹਮਣਾ ਕਰਦੇ ਹਾਂ, ਅਸਲ ਦੁੱਖ ਇਹ ਤੱਥ ਹੈ ਕਿ ਅਸੀਂ ਆਪਣੇ ਦੁੱਖਾਂ ਦੇ ਵਾਰ-ਵਾਰ ਪੈਦਾ ਹੋਣ ਨੂੰ ਕਾਇਮ ਰੱਖਦੇ ਹਾਂ। ਅਸੀਂ ਦੁਖੀ ਅਤੇ ਅਸੰਤੁਸ਼ਟ ਖੁਸ਼ਹਾਲੀ ਦੇ ਉਤਾਰ ਚੜ੍ਹਾਅ ਦੇ ਬੇਕਾਬੂ ਅਨੁਭਵ ਨੂੰ ਕਾਇਮ ਰੱਖਦੇ ਹਾਂ, ਅਤੇ ਅਸੀਂ ਹਰ ਪੁਨਰ ਜਨਮ ਵਿੱਚ ਸੀਮਤ ਸਰੀਰ ਅਤੇ ਮਨ ਨੂੰ ਕਾਇਮ ਰੱਖਦੇ ਹਾਂ ਜਿਸ ਦੇ ਅਧਾਰ ਤੇ ਅਸੀਂ ਇਨ੍ਹਾਂ ਭਾਵਨਾਤਮਕ ਉਤਰਾਅ ਚੜਾਅ ਦਾ ਅਨੁਭਵ ਕਰਦੇ ਹਾਂ। ਬੁੱਧ ਨੇ ਇਹ ਵੀ ਸਿਖਾਇਆ ਕਿ ਇਨ੍ਹਾਂ ਨੂੰ ਕਾਇਮ ਰੱਖਣ ਦੇ ਅਸਲ ਕਾਰਨ ਸਾਡੇ ਆਪਣੇ ਮਨ ਵਿੱਚ ਹਨ।
ਸਾਡੇ ਮਨ ਆਪਣੇ ਆਪ ਅਤੇ ਦੂਜਿਆਂ 'ਤੇ ਸਾਡੇ ਵਿਵਹਾਰ ਦੇ ਪ੍ਰਭਾਵਾਂ ਦੇ ਸੰਬੰਧ ਵਿੱਚ ਇੱਕ ਝੂਠੀ ਹਕੀਕਤ ਪੇਸ਼ ਕਰਦੇ ਹਨ ਅਤੇ ਇਹ ਵੀ ਝੂਠ ਪੇਸ਼ ਕਰਦੇ ਹਨ ਕਿ ਅਸੀਂ, ਸਾਰੇ ਹੋਰ ਅਤੇ ਸਾਰੇ ਵਰਤਾਰੇ ਕਿਵੇਂ ਮੌਜੂਦ ਹਾਂ। ਅਸੀਂ ਗਲਤ ਕਲਪਨਾ ਕਰਦੇ ਹਾਂ ਕਿ ਅਸੀਂ ਕਿਸੇ ਠੋਸ, ਸਵੈ-ਨਿਰਭਰ ਹਸਤੀ ਦੇ ਰੂਪ ਵਿੱਚ ਮੌਜੂਦ ਹਾਂ, ਜਿਸ ਨੂੰ "ਮੈਂ" ਕਿਹਾ ਜਾਂਦਾ ਹੈ। ਅਤੇ ਅਸੀਂ ਝੂਠੀ ਕਲਪਨਾ ਕਰਦੇ ਹਾਂ ਕਿ ਸਾਡੇ ਮਨ ਸਾਡੇ ਦਿਮਾਗਾਂ ਵਿੱਚ ਕੁਝ ਠੋਸ ਇਕਾਈਆਂ ਵੀ ਹਨ ਜਿਨ੍ਹਾਂ ਨਾਲ ਅਸੀਂ ਪਛਾਣੇ ਜਾਂਦੇ ਹਾਂ, ਕਿਉਂਕਿ ਸਾਡੇ ਦਿਮਾਗਾਂ ਵਿੱਚ ਆਵਾਜ਼ ਸਾਡੇ ਮਨ ਵਿੱਚ ਜਾਪਦੀ ਹੈ, ਜਾਂ ਅਸੀਂ ਕੁਝ ਹੱਦ ਤੱਕ ਇੱਕ ਉਪਕਰਣ ਦੀ ਤਰ੍ਹਾਂ ਮੰਨਦੇ ਹਾਂ ਜਿਸਦੀ ਵਰਤੋਂ ਅਸੀਂ ਚੀਜ਼ਾਂ ਨੂੰ ਸਮਝਣ ਅਤੇ ਸੋਚਣ ਲਈ ਕਰਦੇ ਹਾਂ। ਅਸੀਂ ਇਸ ਗੱਲ ਤੋਂ ਅਣਜਾਣ ਹਾਂ ਕਿ ਇਨ੍ਹਾਂ ਵਿੱਚੋਂ ਕੋਈ ਵੀ ਅਨੁਮਾਨ ਅਸਲੀਅਤ ਨਾਲ ਮੇਲ ਨਹੀਂ ਖਾਂਦਾ ਪਰ, ਇਸ ਤੋਂ ਵੀ ਬੁਰਾ ਇਹ ਹੈ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਮੇਲ ਖਾਂਦਾ ਹੈ।
ਕੀ ਤੁਸੀਂ ਕਦੇ ਆਪਣੇ ਪ੍ਰਤੀ ਤਰਸ ਮਹਿਸੂਸ ਕੀਤਾ ਹੈ, ਇਹ ਸੋਚਦਿਆਂ, "ਕੋਈ ਵੀ ਮੈਨੂੰ ਪਿਆਰ ਨਹੀਂ ਕਰਦਾ; ਕਿਸੇ ਨੂੰ ਮੇਰੀ ਜ਼ਰੂਰਤ ਨਹੀਂ ਹੈ?” ਜਾਂ ਪੂਰੀ ਤਰ੍ਹਾਂ ਤਣਾਅ ਮਹਿਸੂਸ ਕੀਤਾ ਅਤੇ ਸੋਚਿਆ, "ਮੈਂ ਚੀਜ਼ਾਂ ਨੂੰ ਸੰਭਾਲ ਨਹੀਂ ਸਕਦਾ; ਇਹ ਮੇਰੇ ਉੱਤੇ ਬਹੁਤ ਹਾਵੀ ਹੋ ਰਿਹਾ ਹੈ?” ਕੀ ਇਹ ਮਨ ਦੀਆਂ ਖੁਸ਼ ਸਥਿਤੀਆਂ ਹਨ? ਬਿਲਕੁੱਲ ਨਹੀਂ। ਅਸੀਂ ਆਪਣੇ ਆਪ ਨੂੰ ਤਰਸ ਅਤੇ ਉਦਾਸੀ ਵਿਚ ਡੁਬੋ ਸਕਦੇ ਹਾਂ, ਪਰ ਅਸੀਂ ਇਹ ਭਾਵਨਾਵਾਂ ਦੇ ਦੂਰ ਚਲੇ ਦੀ ਇੱਛਾ ਵੀ ਰੱਖਦੇ ਹਾਂ। ਸਮੱਸਿਆ ਇਸ ਵਿੱਚ ਹੈ ਕਿ ਅਸੀਂ ਇਸ ਸਥਿਤੀ ਨੂੰ ਕਿਵੇਂ ਸਮਝਦੇ ਹਾਂ। ਇਹ ਰੰਗਦਾਰ ਕਿਤਾਬ ਵਾਂਗ ਮਹਿਸੂਸ ਹੁੰਦਾ ਹੈ ਜਿੱਥੇ ਇਹ ਦੁੱਖ ਹਨੇਰਾ ਬੱਦਲ ਹੈ, ਜੋ ਇਸਦੇ ਦੁਆਲੇ ਮੋਟੀਆਂ ਰੇਖਾਵਾਂ ਦੇ ਅੰਦਰ ਸਵੈ-ਨਿਰਭਰ ਹੈ, ਇੱਕ "ਮੈਂ" ਨਾਲ ਲਟਕਿਆ ਹੋਇਆ ਹੈ, ਉਹ ਵੀ ਜੋ ਮੋਟੀਆਂ ਰੇਖਾਵਾਂ ਦੇ ਅੰਦਰ ਸਵੈ-ਨਿਰਭਰ ਹੈ। ਇਹ ਵਿਸ਼ਵਾਸ ਕਰਨ ਦੇ ਅਧਾਰ ਤੇ ਕਿ ਇਹ ਧੋਖੇਬਾਜ਼ ਦਿੱਖ ਹਕੀਕਤ ਨਾਲ ਮੇਲ ਖਾਂਦੀ ਹੈ – ਸਿਰਫ਼ ਇਸ ਲਈ ਕਿ ਇਹ ਇਸ ਤਰ੍ਹਾਂ ਲਗਦਾ ਹੈ – ਅਸੀਂ ਫਿਰ ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ ਵਿਕਸਿਤ ਕਰਦੇ ਹਾਂ ਜਿਵੇਂ ਕਿ ਕਿਸੇ ਦੁਆਰਾ ਪਿਆਰ ਕੀਤੇ ਜਾਣ ਦੀ ਇੱਛਾ ਜਾਂ ਗੁੱਸਾ ਜਦੋਂ ਉਹ ਸਾਨੂੰ ਪਿਆਰ ਨਾ ਕਰੇ। ਇਹ ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ ਕਿਸੇ ਨੂੰ ਸਾਡੇ ਨਾਲ ਸਮਾਂ ਬਿਤਾਉਣ ਅਤੇ ਸਾਨੂੰ ਪਿਆਰ ਦਿਖਾਉਣ ਦੀ ਗੈਰ-ਵਾਜਬ ਮੰਗ ਕਰਨ ਲਈ ਇੱਕ ਮਜਬੂਰ ਕਰਦੀ ਕਾਰਮਿਕ ਇੱਛਾ ਨੂੰ ਚਾਲੂ ਕਰਦੀਆਂ ਹਨ। ਭਾਵੇਂ ਉਹ ਸਾਡੀ ਮੰਗ ਨੂੰ ਪੂਰਾ ਕਰਦੇ ਵੀ ਹੋਣ, ਕੋਈ ਵੀ ਛੋਟੀ ਮਿਆਦ ਦੀ ਖੁਸ਼ੀ ਜੋ ਅਸੀਂ ਅਨੁਭਵ ਕਰਦੇ ਹਾਂ ਕਦੇ ਵੀ ਕਾਫ਼ੀ ਨਹੀਂ ਹੁੰਦੀ, ਅਤੇ ਅਸੀਂ ਸਿਰਫ ਹੋਰ ਮੰਗ ਕਰਦੇ ਹਾਂ, ਦੁਖੀ ਸਥਿਤੀ ਨੂੰ ਕਾਇਮ ਰੱਖਦੇ ਹਾਂ।
ਅਜਿਹੇ ਚੱਕਰ ਵਿੱਚ, ਸਾਡੇ ਮਨ ਉਲਝਣ ਵਿੱਚ ਹਨ ਅਤੇ ਬੱਦਲਾਂ ਨਾਲ ਘਿਰੇ ਹੋਏ ਹਨ। ਅਸੀਂ ਸਾਫ ਨਹੀਂ ਸੋਚਦੇ, ਧੇ ਅਤੇ ਸਾਡੇ ਵਿਵਹਾਰ ਕੰਟਰੋਲ ਦੇ ਬਾਹਰ ਹੁੰਦੇ ਹਨ। ਪਰ ਕੀ ਇਹ ਮਨ ਦੀ ਪ੍ਰਕਿਰਤੀ ਦਾ ਹਿੱਸਾ ਹੈ? ਇਸ ਪ੍ਰਸ਼ਨ ਦਾ ਉੱਤਰ ਦੇਣ ਲਈ, ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਬੁੱਧ ਧਰਮ ਅਨੁਸਾਰ "ਮਨ" ਦਾ ਕੀ ਅਰਥ ਹੈ। ਮਨ ਸਾਡੇ ਦਿਮਾਗ ਵਿੱਚ ਕੋਈ ਸਵੈ-ਨਿਰਭਰ "ਚੀਜ਼" ਨਹੀਂ ਹੈ, ਬਲਕਿ ਇਹ ਮਾਨਸਿਕ ਗਤੀਵਿਧੀ ਨੂੰ ਦਰਸਾਉਂਦਾ ਹੈ। ਇਹ ਚੀਜ਼ਾਂ ਦਾ ਅਨੁਭਵ ਕਰਨ ਦੀ ਵਿਅਕਤੀਗਤ, ਅੰਤਰ ਮੁਖੀ ਮਾਨਸਿਕ ਗਤੀਵਿਧੀ ਹੈ। ਇਹ ਲਗਾਤਾਰ ਬਦਲ ਰਿਹਾ ਹੈ ਕਿਉਂਕਿ ਵੱਖੋ-ਵੱਖਰੀਆਂ ਸਥਿਤੀਆਂ ਵਿੱਚ ਵੱਖੋ-ਵੱਖਰੀਆਂ ਚੀਜ਼ਾਂ ਦਾ ਅਨੁਭਵ ਕੀਤਾ ਜਾਂਦਾ ਹੈ, ਪਰ ਇਸਦਾ ਰਵਾਇਤੀ ਸੁਭਾਅ ਹਮੇਸ਼ਾਂ ਉਹੀ ਰਹਿੰਦਾ ਹੈ। ਇਸਦੀ ਸਭ ਤੋਂ ਡੂੰਘੀ ਪ੍ਰਵਿਰਤੀ ਵੀ ਹਮੇਸ਼ਾਂ ਇਕੋ ਜਿਹੀ ਰਹਿੰਦੀ ਹੈ - ਇਹ ਕਿਸੇ ਅਸੰਭਵ ਤਰੀਕੇ ਨਾਲ ਮੌਜੂਦ ਹੋਣ ਤੋਂ ਖਾਲੀ ਹੈ।
ਬਹੁਤ ਸਾਰੇ ਅਸੰਭਵ ਤਰੀਕੇ ਹਨ ਜਿਨ੍ਹਾਂ ਵਿੱਚ ਅਸੀਂ ਝੂਠੇ ਤੌਰ ਤੇ ਆਪਣੇ ਮਨ ਨੂੰ ਮੌਜੂਦ ਹੋਣ ਦੀ ਕਲਪਨਾ ਕਰਦੇ ਹਾਂ। ਉਦਾਹਰਣ ਵਜੋਂ, ਅਸੀਂ ਮਨ ਨੂੰ ਠੋਸ ਹਸਤੀ ਦੇ ਰੂਪ ਵਿੱਚ ਸੋਚਦੇ ਹਾਂ ਜੋ ਜਾਂ ਤਾਂ ਇੱਕ ਠੋਸ ਹਸਤੀ "ਮੈਂ" ਜਾਂ ਅਜਿਹੇ "ਮੈਂ” ਦੁਆਰਾ ਵਰਤੀ ਗਈ ਕਿਸੇ ਚੀਜ਼ ਦੇ ਸਮਾਨ ਹੈ। ਕਿਉਂਕਿ ਇਨ੍ਹਾਂ ਵਿੱਚੋਂ ਕੋਈ ਵੀ ਝੂਠੇ ਵਿਚਾਰ ਮਨ ਦੀ ਅਸਲ ਪ੍ਰਕਿਰਤੀ ਨਾਲ ਮੇਲ ਨਹੀਂ ਖਾਂਦੇ – ਉਹ ਸਿਰਫ ਕਲਪਨਾਵਾਂ ਹਨ ਅਤੇ ਇਸ ਲਈ ਮਨ ਦੀ ਪ੍ਰਕਿਰਤੀ ਦਾ ਹਿੱਸਾ ਨਹੀਂ ਹਨ – ਇਨ੍ਹਾਂ ਝੂਠੇ ਵਿਚਾਰਾਂ 'ਤੇ ਅਧਾਰਤ ਸਾਰੀਆਂ ਮਾਨਸਿਕ ਅਵਸਥਾਵਾਂ ਵੀ ਮਨ ਦੀ ਪ੍ਰਕਿਰਤੀ ਦਾ ਹਿੱਸਾ ਨਹੀਂ ਹਨ। ਇਨ੍ਹਾਂ ਮਾਨਸਿਕ ਅਵਸਥਾਵਾਂ ਵਿੱਚ "ਮੈਂ" ਬਾਰੇ ਸਾਡੀਆਂ ਗਲਤ ਧਾਰਨਾਵਾਂ, "ਮੈਂ" ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰਨ ਲਈ ਪੈਦਾ ਹੋਣ ਵਾਲੀਆਂ ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ ਅਤੇ ਮਜਬੂਰ ਕਰਨ ਵਾਲੀਆਂ ਇੱਛਾਵਾਂ ਸ਼ਾਮਲ ਹਨ ਜੋ ਸਾਨੂੰ ਉਸ "ਮੈਂ" ਨੂੰ ਸਮਰਥਨ ਦੇਣ ਲਈ ਵਿਅਰਥ ਕਾਰਵਾਈਆਂ ਵਿੱਚ ਖਿੱਚੀਆਂ ਜਾਂਦੀਆਂ ਹਨ। ਕਿਉਂਕਿ ਇਨ੍ਹਾਂ ਵਿੱਚੋਂ ਕੋਈ ਵੀ ਮਨ ਦੀ ਪ੍ਰਕਿਰਤੀ ਦਾ ਹਿੱਸਾ ਨਹੀਂ ਹਨ ਅਤੇ ਉਸ ਪ੍ਰਕਿਰਤੀ ਦੀਆਂ ਗਲਤ ਧਾਰਨਾਵਾਂ 'ਤੇ ਅਧਾਰਤ ਹੈ, ਇਸ ਲਈ ਉਨ੍ਹਾਂ ਨੂੰ ਹਮੇਸ਼ਾ ਲਈ ਹਟਾਇਆ ਜਾ ਸਕਦਾ ਹੈ ਜਦੋਂ ਉਨ੍ਹਾਂ ਗਲਤ ਧਾਰਨਾਵਾਂ ਨੂੰ ਸਹੀ ਸਮਝ ਨਾਲ ਬਦਲ ਦਿੱਤਾ ਜਾਂਦਾ ਹੈ। ਪਿਆਰ ਅਤੇ ਹਮਦਰਦੀ ਵਰਗੀਆਂ ਉਸਾਰੂ ਭਾਵਨਾਵਾਂ, ਦੂਜੇ ਪਾਸੇ, ਮਨ ਦੀ ਪ੍ਰਕਿਰਤੀ ਬਾਰੇ ਗਲਤ ਧਾਰਨਾਵਾਂ 'ਤੇ ਅਧਾਰਤ ਨਹੀਂ ਹਨ। ਇਸ ਵੱਡੇ ਅੰਤਰ ਦੇ ਕਾਰਨ, ਸਹੀ ਸਮਝ ਉਨ੍ਹਾਂ ਨੂੰ ਨਹੀਂ ਹਟਾਉਂਦੀ।
ਦੁੱਖ ਦੀ ਸੱਚਾ ਸਮਾਪਤੀ, ਫਿਰ, ਸਾਡੇ ਮਨ ਦੀ ਸਮਾਪਤੀ ਨਹੀਂ ਹੈ। ਸਾਡੇ ਮਨ, ਉਨ੍ਹਾਂ ਦੇ ਸਾਰੇ ਚੰਗੇ ਗੁਣਾਂ ਜਿਵੇਂ ਕਿ ਪਿਆਰ, ਹਮਦਰਦੀ ਅਤੇ ਸਹੀ ਸਮਝ ਨਾਲ ਜੀਵਨ ਭਰ ਤੋਂ ਜੀਵਨ ਭਰ ਜਾਰੀ ਰਹਿੰਦੇ ਹਨ। ਜਿਸਦਾ ਅੰਤ ਹੁੰਦਾ ਹੈ ਉਹ ਹੈ ਅਣਜਾਣਪੂਣੇ, ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ ਅਤੇ ਮਜਬੂਰ ਕਰਦੀਆਂ ਕਾਰਮਿਕ ਇੱਛਾਵਾਂ ਦੇ ਨਿਯੰਤਰਣ ਅਧੀਨ ਸੀਮਿਤ ਸਰੀਰਾਂ ਅਤੇ ਸੀਮਿਤ ਮਨਾਂ ਵਾਲਾ ਸਾਡਾ ਬੇਕਾਬੂ ਤੌਰ ਤੇ ਦੁਹਰਾਇਆ ਜਾਣ ਵਾਲਾ ਪੁਨਰ ਜਨਮ।
ਸੱਚੀ ਰੋਕ ਦੇ ਚਾਰ ਪਹਿਲੂ
ਤੀਜਾ ਨੈਤਿਕ ਸੱਚ, ਸੱਚੀ ਰੋਕ, ਦੇ ਚਾਰ ਪਹਿਲੂ ਹਨ।
- ਸਭ ਤੋਂ ਪਹਿਲਾਂ, ਇਹ ਉਹਨਾਂ ਅਸਲ ਕਾਰਨਾਂ ਦੀ ਸੱਚੀ ਰੋਕ ਹੈ ਜੋ ਹਰ ਕਿਸਮ ਦੇ ਦੁੱਖਾਂ ਦੇ ਪੈਦਾ ਹੋਣ ਨੂੰ ਕਾਇਮ ਰੱਖਦੇ ਹਨ। ਦੁੱਖ ਦਾ ਕੋਈ ਖਾਸ ਐਪੀਸੋਡ ਆਪਣੇ ਆਪ ਖਤਮ ਹੋ ਜਾਵੇਗਾ, ਕਿਉਂਕਿ ਕਾਰਨਾਂ ਅਤੇ ਸਥਿਤੀਆਂ ਦੁਆਰਾ ਪ੍ਰਭਾਵਿਤ ਹਰ ਚੀਜ਼ ਅਸਥਾਈ ਹੈ ਅਤੇ ਲਾਜ਼ਮੀ ਤੌਰ 'ਤੇ ਬੰਦ ਹੋ ਜਾਂਦੀ ਹੈ। "ਸੱਚੀ ਰੋਕ", ਹਾਲਾਂਕਿ, ਦਾ ਮਤਲਬ ਹੈ ਕਿ ਅਜਿਹੇ ਐਪੀਸੋਡ ਕਦੇ ਵੀ ਦੁਬਾਰਾ ਨਹੀਂ ਹੋਣਗੇ। ਕਿਉਂਕਿ ਮਨ ਦੀ ਪ੍ਰਕਿਰਤੀ ਸ਼ੁੱਧ ਹੈ – ਇਨ੍ਹਾਂ ਸੱਚੇ ਕਾਰਨਾਂ ਤੋਂ ਪੂਰੀ ਤਰ੍ਹਾਂ ਖਾਲੀ ਹੋਣ ਦੇ ਅਰਥ ਵਿੱਚ - ਇਸ ਤੱਥ ਨੂੰ ਸਮਝਣਾ ਗਲਤ ਧਾਰਨਾ ਦਾ ਵਿਰੋਧ ਕਰਦਾ ਹੈ ਕਿ ਸਾਡੇ ਸੱਚੇ ਦੁੱਖਾਂ ਦੇ ਪੈਦਾ ਹੋਣ ਨੂੰ ਕਾਇਮ ਰੱਖਣ ਤੋਂ ਛੁਟਕਾਰਾ ਪਾਉਣ ਦਾ ਕੋਈ ਤਰੀਕਾ ਨਹੀਂ ਹੈ।
- ਦੂਜਾ, ਸੱਚੀ ਰੋਕ ਇੱਕ ਸ਼ਾਂਤੀਪੂਰਨ ਸਥਿਤੀ ਹੈ, ਕਿਉਂਕਿ ਸਾਰੇ ਪਰੇਸ਼ਾਨ ਕਰਨ ਵਾਲੇ ਮਾਨਸਿਕ ਕਾਰਕ ਸ਼ਾਂਤ ਹੋ ਜਾਂਦੇ ਹਨ। ਇਹ ਉਸ ਗਲਤ ਵਿਚਾਰ ਦਾ ਵਿਰੋਧ ਕਰਦਾ ਹੈ ਕਿ ਜਜ਼ਬ ਕੀਤੀ ਗਈ ਇਕਾਗਰਤਾ ਦੀ ਡੂੰਘੀ ਸਥਿਤੀ ਦੀ ਪ੍ਰਾਪਤੀ, ਜਿੱਥੇ, ਮਜ਼ਬੂਤ ਦਰਦਨਿਵਾਰਕ ਦਵਾਈ ਲੈਣ ਅਤੇ ਕੁਝ ਵੀ ਮਹਿਸੂਸ ਨਾ ਕਰਨ ਦੀ ਤਰ੍ਹਾਂ, ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਦੀ ਸੱਚੀ ਰੋਕ ਹੈ। ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਅਜਿਹੀਆਂ ਸਥਿਤੀਆਂ ਵਿੱਚ ਕਿੰਨੇ ਸਮੇਂ ਤੱਕ ਰਹਿੰਦੇ ਹਾਂ, ਦਰਦ ਅਤੇ ਦੁੱਖਾਂ ਤੋਂ ਮੁਕਤ, ਇਹ ਸਾਡੀਆਂ ਸਮੱਸਿਆਵਾਂ ਦੇ ਅਸਲ ਕਾਰਨਾਂ ਨੂੰ ਨਹੀਂ ਹਟਾਉਂਦਾ। ਇਹ ਸਿਰਫ ਇੱਕ ਅਸਥਾਈ ਸਮਾਂ ਹੈ। ਇਕਾਗਰਤਾ ਖਤਮ ਹੋ ਜਾਂਦੀ ਹੈ, ਦਵਾਈ ਦਾ ਅਸਰ ਖਤਮ ਹੋ ਜਾਂਦਾ ਹੈ, ਅਤੇ ਸਾਡੀਆਂ ਸਮੱਸਿਆਵਾਂ ਵਾਪਸ ਆ ਜਾਂਦੀਆਂ ਹਨ।
- ਤੀਜਾ, ਸੱਚੀ ਰੋਕ ਇੱਕ ਉੱਤਮ ਸਥਿਤੀ ਹੈ। ਇਹ ਦੁਨਿਆਵੀ ਖੇਤਰ ਵਿੱਚ ਕਿਸੇ ਵੀ ਪ੍ਰਾਪਤੀ ਤੋਂ ਉੱਤਮ ਹੈ। ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕਿੰਨਾ ਵੀ ਸ਼ਾਨਦਾਰ ਵਰਚੁਅਲ ਸੰਸਾਰ ਬਣਾ ਲਈਏ ਅਤੇ ਇਸ ਵਿੱਚ ਬਚ ਜਾਈਏ, ਅਸੀਂ ਉੱਥੇ ਲੁਕ ਕੇ ਸੱਚੇ ਦੁੱਖਾਂ ਅਤੇ ਉਨ੍ਹਾਂ ਦੇ ਸੱਚੇ ਕਾਰਨਾਂ ਤੋਂ ਬਚ ਨਹੀਂ ਸਕਦੇ। ਕਹੇ ਜਾਣ ਵਾਲੇ "ਅਸਲ ਸੰਸਾਰ" ਵਿੱਚ ਸਾਡੀਆਂ ਸਮੱਸਿਆਵਾਂ ਕਿਤੇ ਨਹੀਂ ਗਈਆਂ ਹਨ।
- ਅੰਤ ਵਿੱਚ, ਸੱਚੀ ਰੋਕ ਸਾਰੇ ਸੱਚੇ ਦੁੱਖਾਂ ਅਤੇ ਉਨ੍ਹਾਂ ਦੇ ਸੱਚੇ ਕਾਰਨਾਂ ਤੋਂ ਇੱਕ ਨਿਸ਼ਚਤ ਉਭਾਰ ਹੈ, ਨਾ ਕਿ ਸਿਰਫ ਇੱਕ ਅੰਸ਼ਕ ਜਾਂ ਅਸਥਾਈ ਉਭਾਰ। ਹਾਲਾਂਕਿ ਇਹ ਉਭਰਨਾ ਪਰਤਾਂ ਅਤੇ ਪੜਾਵਾਂ ਵਿੱਚ ਹੁੰਦਾ ਹੈ – ਕਿਉਂਕਿ ਅਣਜਾਣਤਾ ਅਤੇ ਗਲਤ ਧਾਰਨਾਵਾਂ ਇਸ ਬਾਰੇ ਕਿ ਅਸੀਂ, ਦੂਸਰੇ ਅਤੇ ਹਰ ਚੀਜ਼ ਕਿਵੇਂ ਮੌਜੂਦ ਹਾਂ, ਆਦਤਾਂ ਅਤੇ ਰੁਝਾਨਾਂ ਦੇ ਰੂਪ ਵਿੱਚ ਡੂੰਘੀ ਜੜ੍ਹਾਂ ਹਨ – ਫਿਰ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਹਟਾਉਣਾ ਤਾਂ ਜੋ ਉਹ ਕਦੇ ਦੁਬਾਰਾ ਨਾ ਹੋਣ। ਇਹ ਇਸ ਲਈ ਹੈ ਕਿਉਂਕਿ ਉਹ ਮਨ ਦੇ ਸੁਭਾਅ ਦੇ ਹਿੱਸੇ ਨਹੀਂ ਹਨ। ਉਹ ਅਸਥਾਈ ਤੌਰ 'ਤੇ ਗੰਦੇ ਹਨ ਕਿਉਂਕਿ ਮਨ, ਕੁਦਰਤੀ ਰੂਪ ਵਿੱਚ, ਸ਼ੁੱਧ ਹੈ।
ਸੰਖੇਪ
ਜਦੋਂ ਸਾਡੇ ਸੱਚੇ ਦੁੱਖਾਂ ਨੂੰ ਕਾਇਮ ਰੱਖਣ ਦੇ ਸੱਚੇ ਕਾਰਨਾਂ ਤੋਂ ਹਮੇਸ਼ਾ ਲਈ ਆਪਣੇ ਆਪ ਨੂੰ ਛੁਟਕਾਰਾ ਦੇਣਾ ਸੰਭਵ ਹੈ, ਤਾਂ ਅਸੀਂ ਉਨ੍ਹਾਂ ਨੂੰ ਘੱਟ ਤੋਂ ਘੱਟ ਕਰਨ ਜਾਂ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਦਬਾਉਣ ਉੱਤੇ ਹੀ ਕਿਉਂ ਸੰਤੁਸ਼ਟ ਹੋਵਾਂਗੇ? ਬੇਸ਼ੱਕ, ਹਮੇਸ਼ਾ ਲਈ ਉਹ ਦੇ ਛੁਟਕਾਰੇ ਉੱਤੇ ਕੰਮ ਕਰਦਿਆਂ, ਸਾਨੂੰ ਹੌਲੀ-ਹੌਲੀ ਇਸਦੀ ਆਵਿਰਤੀ ਅਤੇ ਤੀਬਰਤਾ ਨੂੰ ਘੱਟ ਕਰਨ ਦੀ ਲੋੜ ਹੈ, ਪਰ ਬੁੱਧ ਨੇ ਅੰਕਿਤ ਕੀਤਾ ਹੈ ਕਿ ਅਸੀਂ ਸਾਰੇ ਇਹਨਾਂ ਤੋ ਸੱਚੀ ਰੋਕ ਹਾਸਿਲ ਕਰ ਸਕਦੇ ਹਾਂ। ਫਿਰ ਇਸ ਤੋਂ ਛੋਟਾ ਟੀਚਾ ਕਿਉਂ ਰੱਖਣਾ?