ਜਾਣ-ਪਛਾਣ
ਛੇ ਦੂਰ-ਦੁਰਾਡੇ ਰਵੱਈਏ (ਸੰਪੂਰਨਤਾ) ਵਿਚੋਂ ਦੂਜਾ ਨੈਤਿਕ ਸਵੈ-ਅਨੁਸ਼ਾਸਨ ਹੈ। ਇਹ ਉਸ ਤਰ੍ਹਾਂ ਦਾ ਅਨੁਸ਼ਾਸਨ ਨਹੀਂ ਹੈ ਜੋ ਕਿਸੇ ਸੰਗੀਤ ਸਾਜ਼ ਨੂੰ ਸਿੱਖਣ ਜਾਂ ਖੇਡ ਵਿੱਚ ਉੱਤਮਤਾ ਲਈ ਲੋੜੀਂਦਾ ਹੁੰਦਾ ਹੈ, ਬਲਕਿ ਇਹ ਸਾਡੇ ਨੈਤਿਕ ਵਿਵਹਾਰ ਨਾਲ ਨਜਿੱਠਦਾ ਹੈ। ਇਹ ਦੂਜੇ ਲੋਕਾਂ ਦੀ ਨਿਗਰਾਨੀ ਕਰਨ, ਆਪਣੇ ਕੁੱਤੇ ਨੂੰ ਸਿਖਲਾਈ ਦੇਣ, ਜਾਂ ਫੌਜ ਵਿੱਚ ਲੋਕਾਂ ਨੂੰ ਨਿਯੰਤਰਣ ਕਰਨ ਨਾਲ ਵੀ ਸਬੰਧਿਤ ਨਹੀਂ ਹੈ। ਅਸੀਂ ਸਿਰਫ ਆਪਣੇ ਖੁੱਦੇ ਦੇ ਅਨੁਸ਼ਾਸਨ ਬਾਰੇ ਗੱਲ ਕਰ ਰਹੇ ਹਨ, ਜਿਸ ਵਿੱਚ ਸਾਡੇ ਕੋਲ ਤਿੰਨ ਕਿਸਮਾਂ ਹਨ।
ਵਿਨਾਸ਼ਕਾਰੀ ਕਿਰਿਆਵਾਂ ਤੋਂ ਪਰਹੇਜ਼ ਕਰਨਾ
ਨੈਤਿਕ ਸਵੈ-ਅਨੁਸ਼ਾਸਨ ਦੀ ਪਹਿਲੀ ਕਿਸਮ ਵਿਨਾਸ਼ਕਾਰੀ ਕਿਰਿਆਵਾਂ ਕਰਨ ਤੋਂ ਪਰਹੇਜ਼ ਕਰਨਾ ਹੈ, ਜਿਸ ਦਾ ਹਵਾਲਾ ਇਹ ਹੈ ਕਿ ਅਸੀਂ ਕਿਵੇਂ ਕੰਮ ਕਰਦੇ ਹਾਂ, ਬੋਲਦੇ ਹਾਂ ਅਤੇ ਸੋਚਦੇ ਹਾਂ। ਇਸ ਮਤਲਬ ਹੈ ਕਿ ਆਮ ਤੌਰ 'ਤੇ ਅਸੀਂ ਵਿਨਾਸ਼ਕਾਰੀ ਕਿਰਿਆਵਾਂ ਦੀਆਂ ਦਸ ਕਿਸਮਾਂ ਤੋਂ ਬਚਣਾ ਹੈ ਜਿਵੇਂ ਕਤਲ, ਚੋਰੀ, ਝੂਠ ਅਤੇ ਇਸੇ ਤਰ੍ਹਾਂ ਦੇ ਹੋਰ, ਅਤੇ ਜੇ ਅਸੀਂ ਅਜਿਹੇ ਕਿਸੇ ਵਿਵਹਾਰ ਤੋਂ ਪਰਹੇਜ਼ ਕਰਨ ਦੀ ਸਹੁੰ ਚੁੱਕਦੇ ਹਾਂ ਜੋ ਸਾਡੇ ਅਧਿਆਤਮਿਕ ਵਿਕਾਸ ਵਿੱਚ ਰੁਕਾਵੇਟ ਬਣਦਾ ਹੋਵੇ, ਤਾਂ ਅਸੀਂ ਉਹ ਸਹੁੰ ਤੋੜਦੇ ਨਹੀਂ।
ਜਦੋਂ ਅਸੀਂ ਖਾਸ ਵਿਨਾਸ਼ਕਾਰੀ ਵਿਵਹਾਰਾਂ ਤੋਂ ਬਚਣ ਬਾਰੇ ਗੱਲ ਕਰਦੇ ਹਾਂ, ਤਾਂ ਇਸਦੀਆਂ ਦੋ ਕਿਸਮਾਂ ਹਨ। ਇੱਕ ਵਿਵਹਾਰ ਉਹ ਹੈ ਜੋ ਕੁਦਰਤੀ ਤੌਰ 'ਤੇ ਵਿਨਾਸ਼ਕਾਰੀ ਹੁੰਦਾ ਹੈ, ਜਿਵੇਂ ਕਿ ਕਤਲ ਅਤੇ ਚੋਰੀ ਕਰਨਾ, ਜਿਸਨੂੰ ਸਮਝਣਾ ਆਸਾਨ ਹੈ। ਫਿਰ ਅਜਿਹੇ ਵਿਵਹਾਰ ਹਨ ਜੋ ਹੋ ਸਕਦਾ ਹੈ ਕਿ ਆਪਣੇ ਆਪ ਵਿੱਚ ਵਿਨਾਸ਼ਕਾਰੀ ਨਾ ਹੋਣ, ਪਰ ਬੁੱਧ ਨੇ ਕਿਹਾ ਕਿ ਕੁਝ ਲੋਕਾਂ ਲਈ, ਜਾਂ ਕੁਝ ਸਮੇਂ ‘ਤੇ ਅਜਿਹੇਰ ਵਿਵਹਾਰਾਂ ਤੋਂ ਬਚਣਾ ਬਿਹਤਰ ਹੈ। ਉਦਾਹਰਣ ਵਜੋਂ, ਭਿਕਸ਼ੂ ਅਤੇ ਨਨ ਨੂੰ ਰਾਤ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ, ਪਰ ਇਹ ਹਰ ਕਿਸੇ ‘ਤੇ ਲਾਗੂ ਨਹੀਂ ਹੁੰਦਾ। ਇਹ ਨਿਯਮ ਇਸ ਤੱਥ ਤੋਂ ਆਉਂਦਾ ਹੈ ਕਿ ਜੇ ਅਸੀਂ ਰਾਤ ਨੂੰ ਅਤੇ ਸਵੇਰੇ ਸਾਫ ਮਨ ਚਾਹੁੰਦੇ ਹਾਂ ਜਿਸ ਨਾਲ ਧਿਆਨ ਕਰਨਾ ਹੈ, ਤਾਂ ਰਾਤ ਨੂੰ ਨਾ ਖਾਣਾ ਬਿਹਤਰ ਹੈ। ਇਕ ਹੋਰ ਉਦਾਹਰਣ ਹੈ ਕਿ ਭਿਕਸ਼ੂ ਜਾਂ ਨਨ ਦਾ ਲੰਬੇ ਵਾਲਾਂ ਨੂੰ ਨਾ ਰੱਖਣ ਦੀ ਸਲਾਹ, ਕਿਉਂਕਿ ਅਜਿਹਾ ਕਰਨ ਨਾਲ ਆਪਣੀ ਸੁੰਦਰਤਾ ਨਾਲ ਲਗਾਵ ਵਧ ਸਕਦਾ ਹੈ ਅਤੇ ਹਰ ਰੋਜ਼ ਇਸ ਨੂੰ ਸਟਾਈਲ ਕਰਨਾ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ! ਸਪੱਸ਼ਟ ਹੈ ਕਿ ਇਹ ਸਲਾਹ ਹਰ ਕਿਸੇ ਲਈ ਨਹੀਂ, ਬਲਕਿ ਸਿਰਫ ਭਿਕਸ਼ੂਆਂ ਅਤੇ ਨਨ ਲਈ ਹੈ।
ਉਸਾਰੂ ਕਿਰਿਆਵਾਂ ਵਿੱਚ ਸ਼ਾਮਲ ਹੋਣਾ
ਨੈਤਿਕ ਸਵੈ-ਅਨੁਸ਼ਾਸਨ ਦੀ ਦੂਜੀ ਕਿਸਮ ਸਕਾਰਾਤਮਕ, ਉਸਾਰੂ ਕਿਰਿਆਵਾਂ ਵਿੱਚ ਸ਼ਾਮਲ ਹੋਣਾ ਹੈ, ਜੋ ਕਿ ਸਕਾਰਾਤਮਕ ਸ਼ਕਤੀ ਨੂੰ ਵਧਾਉਂਦੀ ਹੈ ਜਿਸਦੀ ਸਾਨੂੰ ਪ੍ਰਕਾਸ਼ ਪ੍ਰਾਪਤੀ ਵਿੱਚ ਜ਼ਰੂਰਤ ਹੈ। ਇਸ ਦਾ ਮਤਲਬ ਹੈ ਕਿ ਸਿੱਖਿਆਵਾਂ ਪ੍ਰਾਪਤ ਕਰਨ ਅਤੇ ਧਰਮ ਦਾ ਅਧਿਐਨ, ਵਿਚਾਰ ਅਤੇ ਧਿਆਨ ਕਰਨ, ਅਤੇ ਸਾਡੇ ਨਗੋਂਡਰੋ (ਉੱਨਤ ਤੰਤ੍ਰ ਅਭਿਆਸ ਲਈ ਸ਼ੁਰੂਆਤੀ ਕਾਰਕ) ਜਿਵੇਂ ਕਿ ਸਜਦਾ ਕਰਨਾ, ਭੇਟ, ਅਤੇ ਇਸ ਤਰ੍ਹਾਂ ਦੀਆਂ ਹੋਰ ਕਿਰਿਆਵਾਂ ਲਈ ਅਨੁਸ਼ਾਸਨ ਅਧੀਨ ਹੋਣਾ।
ਦੁਬਾਰਾ ਕਹਾਂ ਤਾਂ, ਨੈਤਿਕ ਸਵੈ-ਅਨੁਸ਼ਾਸਨ ਅਸਲ ਵਿਵਹਾਰ ਦੀ ਬਜਾਏ ਮਨ ਦੀ ਸਥਿਤੀ ਹੈ। ਇਹ ਉਹ ਅਨੁਸ਼ਾਸਨ ਹੈ ਜੋ ਸਾਡੇ ਮਨਾਂ ਤੋਂ ਆਉਂਦਾ ਹੈ ਅਤੇ ਜੋ ਸਾਡੇ ਵਿਵਹਾਰ ਨੂੰ ਰੂਪ ਦਿੰਦਾ ਹੈ - ਇਹ ਸੁਨਿਸ਼ਚਿਤ ਕਰਦਾ ਹੈ ਕਿ ਅਸੀਂ ਸਕਾਰਾਤਮਕ ਚੀਜ਼ਾਂ ਵਿੱਚ ਸ਼ਾਮਲ ਹੋਈਏ ਅਤੇ ਵਿਨਾਸ਼ਕਾਰੀ ਅਤੇ ਅਣਉਚਿਤ ਵਿਵਹਾਰ ਤੋਂ ਪਰਹੇਜ਼ ਕਰੀਏ। ਇਸ ਅਨੁਸ਼ਾਸਨ ਤੋਂ ਬਿਨਾਂ, ਅਸੀਂ ਪੂਰੀ ਤਰ੍ਹਾਂ ਨਿਯੰਤਰਣ ਤੋਂ ਬਾਹਰ ਹੋ ਜਾਂਦੇ ਹਾਂ ਅਤੇ ਅਸਾਨੀ ਨਾਲ ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ ਦੇ ਪ੍ਰਭਾਵ ਹੇਠ ਆ ਜਾਂਦੇ ਹਾਂ।
ਨੈਤਿਕ ਸਵੈ-ਅਨੁਸ਼ਾਸਨ ਵਿਤਕਰੇ ਅਤੇ ਵਿਤਕਰਾਤਮਕ ਜਾਗਰੂਕਤਾ 'ਤੇ ਅਧਾਰਤ ਹੈ। ਵਿਨਾਸ਼ਕਾਰੀ ਢੰਗ ਨਾਲ ਕੰਮ ਕਰਨ ਤੋਂ ਬਚਣ ਲਈ, ਅਸੀਂ ਵਿਤਕਰਾ ਕਰਦੇ ਹਾਂ ਅਤੇ ਵਿਨਾਸ਼ਕਾਰੀ ਕੰਮ ਕਰਨ ਦੇ ਨੁਕਸਾਨਾਂ ਬਾਰੇ ਨਿਰਣਾ ਕਰਦੇ ਹਾਂ। ਸਕਾਰਾਤਮਕ ਵਿਵਹਾਰ ਵਿਚ ਸ਼ਾਮਲ ਹੋਣ ਨਾਲ, ਅਸੀਂ ਧਿਆਨ ਕਰਨ, ਸ਼ੁਰੂਆਤੀ ਅਭਿਆਸ ਕਰਨ, ਆਦਿ ਦੇ ਲਾਭਾਂ ਵਿਚ ਵਿਤਕਰਾ ਕਰਦੇ ਹਾਂ। ਵਿਤਕਰੇ ਦੇ ਨਾਲ, ਅਸੀਂ ਆਪਣੇ ਆਪ ਹੀ ਜਾਣ ਜਾਂਦੇ ਹਾਂ ਕਿ ਕਿਵੇਂ ਕੰਮ ਕਰਨਾ ਹੈ ਅਤੇ ਇਸ ਬਾਰੇ ਭਰੋਸਾ ਰੱਖਦੇ ਹਾਂ।
ਦੂਜਿਆਂ ਦੇ ਲਾਭ ਲਈ ਕੰਮ ਕਰਨਾ
ਤੀਜੀ ਕਿਸਮ ਦਾ ਨੈਤਿਕ ਸਵੈ-ਅਨੁਸ਼ਾਸਨ ਅਸਲ ਵਿੱਚ ਦੂਜਿਆਂ ਨੂੰ ਲਾਭ ਪਹੁੰਚਾਉਣ ਅਤੇ ਸਹਾਇਤਾ ਕਰਨ ਲਈ ਕੰਮ ਕਰਨਾ ਹੈ। ਇਸ ਵਿੱਚ, ਸਾਡੇ ਕੋਲ ਦੂਜਿਆਂ ਦੀ ਮਦਦ ਕਰਨ ਦੇ ਲਾਭ ਅਤੇ ਉਨ੍ਹਾਂ ਦੀ ਮਦਦ ਨਾ ਕਰਨ ਤੋਂ ਪਰਹੇਜ਼ ਕਰਨ ਦਾ ਵਿਤਕਰਾ ਹੈ ਕਿਉਂਕਿ ਅਸੀਂ ਕਿਸੇ ਵਿਅਕਤੀ ਨੂੰ ਪਸੰਦ ਨਹੀਂ ਕਰਦੇ ਜਾਂ ਅਸੀਂ ਕਿਸੇ ਨੂੰ ਖਾਸ ਤੌਰ 'ਤੇ ਪਸੰਦ ਨਹੀਂ ਕਰਦੇ।
ਦੂਜਿਆਂ ਦੀ ਮਦਦ ਕਰਨ ਦੇ ਬਹੁਤ ਸਾਰੇ ਪਹਿਲੂ ਸ਼ਾਮਲ ਹਨ, ਪਰ ਆਮ ਤੌਰ 'ਤੇ ਬੋਲਦੇ ਹੋਏ, ਸਾਡੇ ਕੋਲ ਅਨੁਸ਼ਾਸਨ ਹੈ ਜਿਸ ਨੂੰ "ਸਾਡੇ ਸਕਾਰਾਤਮਕ ਪ੍ਰਭਾਵ ਅਧੀਨ ਦੂਜਿਆਂ ਨੂੰ ਇਕੱਠਾ ਕਰਨ ਦੇ ਚਾਰ ਤਰੀਕੇ" ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿਚ, ਅਸੀਂ ਉਨ੍ਹਾਂ ਤਰੀਕਿਆਂ ਨਾਲ ਕੰਮ ਕਰਦੇ ਹਾਂ ਜੋ ਦੂਜਿਆਂ ਨੂੰ ਸਾਡੇ ਲਈ ਵਧੇਰੇ ਅਨੁਕੂਲ ਬਣਾਉਂਦੇ ਹਨ, ਤਾਂ ਜੋ ਅਸੀਂ ਉਨ੍ਹਾਂ ਨੂੰ ਹੋਰ, ਡੂੰਘੀਆਂ ਚੀਜ਼ਾਂ ਸਿਖਾ ਸਕੀਏ।
ਇਹ ਚਾਰ ਤਰੀਕੇ ਹਨ:
- ਖੁੱਲ੍ਹੇ ਦਿਲ ਦਾ ਹੋਣਾ
- ਸਵਾਗਤੀ ਤਰੀਕੇ ਨਾਲ ਬੋਲਣਾ
- ਦੂਜਿਆਂ ਨੂੰ ਉਹਨਾਂ ਦੇ ਉਦੇਸ਼ਾਂ ਤੱਕ ਪਹੁੰਚਣ ਲਈ ਪ੍ਰੇਰਿਤ ਕਰਨਾ
- ਇਨ੍ਹਾਂ ਉਦੇਸ਼ਾਂ ਦੇ ਅਨੁਕੂਲ ਹੋਣਾ।
ਛੇ ਦੂਰ-ਦੁਰਾਡੇ ਰਵੱਈਏ 'ਤੇ ਸਿੱਖਿਆਵਾਂ 11 ਕਿਸਮਾਂ ਦੇ ਲੋਕਾਂ ਦੀ ਸੂਚੀ ਨਿਰਧਾਰਤ ਕਰਦੀਆਂ ਹਨ ਜਿਨ੍ਹਾਂ ਨੂੰ ਲਾਭ ਦੇਣ ਦੀ ਕੋਸ਼ਿਸ਼ ਕੋਸ਼ਿਸ਼ ਅਤੇ ਮਦਦ ਕਰਨ ਲਈ ਵਿਸ਼ੇਸ਼ ਤੌਰ 'ਤੇ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੈ। ਸਾਨੂੰ ਇਸ ਨੂੰ ਸਿਰਫ ਇੱਕ ਸੂਚੀ ਵਜੋਂ ਨਹੀਂ ਸੋਚਣਾ ਚਾਹੀਦਾ, ਬਲਕਿ ਅਜਿਹੇ ਲੋਕਾਂ ਦੀ ਮੱਦਦ ਕਰਨ ਲਈ ਖਾਸ ਹਦਾਇਤ ਵਜੋਂ ਦੇਖਣਾ ਚਾਹੀਦਾ ਹੈ ਜਿਹਨਾਂ ਨੂੰ ਅਸੀਂ ਮਿਲਦੇ ਹਾਂ, ਬਜਾਏ ਇਸਦੇ ਕਿ ਅਸੀਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦੇਈਏ।
- ਉਹ ਜੋ ਦੁੱਖ ਝੱਲਦੇ ਹਨ
- ਉਹ ਜੋ ਆਪਣੇ ਆਪ ਦੀ ਮਦਦ ਕਰਨ ਬਾਰੇ ਉਲਝਣ ਵਿੱਚ ਹਨ
- ਉਹ ਜਿਨ੍ਹਾਂ ਨੇ ਸਾਡੀ ਮਦਦ ਕੀਤੀ
- ਉਹ ਜੋ ਡਰ ਨਾਲ ਭਰੇ ਹੋਏ ਹਨ
- ਉਹ ਜੋ ਮਾਨਸਿਕ ਸੋਗ ਨਾਲ ਜੂਝ ਰਹੇ ਹਨ
- ਉਹ ਜੋ ਗਰੀਬ ਅਤੇ ਲੋੜਵੰਦ ਹਨ
- ਉਹ ਜੋ ਸਾਡੇ ਨਾਲ ਜੁੜੇ ਹੋਏ ਹਨ
- ਉਹ ਜਿਨ੍ਹਾਂ ਦੀ ਇੱਛਾ ਅਨੁਸਾਰ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ
- ਉਹ ਜਿਹੜੇ ਇਮਾਨਦਾਰ ਜੀਵਨ ਜਿਉਂਦੇ ਹਨ
- ਉਹ ਜਿਹੜੇ ਵਿਨਾਸ਼ਕਾਰੀ ਜੀਵਨ ਜਿਉਂਦੇ ਹਨ
- ਉਹ ਜਿਹਨਾਂ ਨੂੰ ਸਾਡੀ ਕਿਸੇ ਅਸਾਧਾਰਣ ਯੋਗਤਾਵਾਂ ਦੀ ਲੋੜ ਹੈ ਜੋ ਸਾਡੇ ਕੋਲ ਹੋ ਸਕਦੀਆਂ ਹਨ।
ਨੈਤਿਕ ਸਵੈ-ਅਨੁਸ਼ਾਸਨ ਬਾਰੇ ਸ਼ਾਂਤੀਦੇਵ
ਸ਼ਾਂਤੀਦੇਵ ਆਪਣੇ ਪਾਠ,ਬੋਧੀਸੱਤਵ ਵਿਵਹਾਰ ਵਿੱਚ ਸ਼ਾਮਲ ਹੋਣਾ ਵਿੱਚ ਦੋ ਅਧਿਆਵਾਂ ਵਿੱਚ ਨੈਤਿਕ ਸਵੈ-ਅਨੁਸ਼ਾਸਨ ਬਾਰੇ ਚਰਚਾ ਕਰਦੇ ਹਨ। ਪਹਿਲਾ ਅਧਿਆਇ, ਜਿਸ ਨੂੰ "ਦੇਖਭਾਲ ਵਾਲਾ ਰਵੱਈਆ" ਕਿਹਾ ਜਾਂਦਾ ਹੈ, ਨੈਤਿਕ ਸਵੈ-ਅਨੁਸ਼ਾਸਨ ਦਾ ਅਧਾਰ ਹੈ, ਜਿਸ ਵਿੱਚ ਅਸੀਂ ਆਪਣੇ ਵਿਵਹਾਰ ਦੇ ਪ੍ਰਭਾਵ ਦੀ ਪਰਵਾਹ ਕਰਦੇ ਹਾਂ, ਅਤੇ ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ ਦੇ ਪ੍ਰਭਾਵ ਹੇਠ ਨਾ ਆਉਣ ਦੀ ਪਰਵਾਹ ਕਰਦੇ ਹਾਂ। ਅਸੀਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਕਿ ਹੋਰ ਲੋਕਾਂ ਦੀਆਂ ਭਾਵਨਾਵਾਂ ਵੀ ਹਨ, ਅਤੇ ਜੇ ਅਸੀਂ ਵਿਨਾਸ਼ਕਾਰੀ ਕੰਮ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਵਾਂਗੇ। ਅਸੀਂ ਆਪਣੇ ਵਿਵਹਾਰ ਦੇ ਸਾਡੇ ਉੱਤੇ ਭਵਿੱਖ ਵਿੱਚ ਹੋਣ ਵਾਲੇ ਨਤੀਜਿਆਂ ਦੀ ਪਰਵਾਹ ਕਰਦੇ ਹਾਂ। ਇਹ ਸਭ ਨੈਤਿਕ ਸਵੈ-ਅਨੁਸ਼ਾਸਨ ਦਾ ਅਧਾਰ ਬਣਦਾ ਹੈ। ਜੇ ਅਸੀਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਜਾਂ ਆਪਣੇ ਭਵਿੱਖ ਨੂੰ ਨੁਕਸਾਨ ਪਹੁੰਚਾਉਣ ਦੀ ਪਰਵਾਹ ਨਹੀਂ ਕਰਦੇ, ਤਾਂ ਸਾਨੂੰ ਨੈਤਿਕ ਤਰੀਕੇ ਨਾਲ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਮਹਿਸੂਸ ਹੋਵੇਗੀ।
ਬਹੁਤ ਸਾਰੀਆਂ ਭਾਸ਼ਾਵਾਂ ਵਿੱਚ, ਇਹਦੇਖਭਾਲ ਵਾਲਾ ਰਵੱਈਆ ਅਨੁਵਾਦ ਕਰਨਾ ਬਹੁਤ ਮੁਸ਼ਕਲ ਸ਼ਬਦ ਹੈ। ਇਸ ਵਿੱਚ ਦੇਖਭਾਲ ਕਰਨਾ ਅਤੇ ਸੋ ਸਾਵਧਾਨ ਰਹਿਣਾ ਸ਼ਾਮਲ ਹੈ ਕਿ ਅਸੀਂ ਕਿਵੇਂ ਕੰਮ ਕਰਦੇ ਹਾਂ, ਪਰ ਇਹ ਇਸ ਤੋਂ ਬਾਅਦ ਕੀ ਹੁੰਦਾ ਹੈ ਨੂੰ ਵੀ ਸੰਬੋਧਿਤ ਕਰਦਾ ਹੈ, ਜਿਸ ਵਿੱਚ ਆਪਣੇ ਆਪ ਅਤੇ ਦੂਜਿਆਂ 'ਤੇ ਸਾਡੇ ਵਿਵਹਾਰ ਦੇ ਪ੍ਰਭਾਵ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ।
ਦੂਜਾ ਅਧਿਆਇ ਜੋ ਸ਼ਾਂਤੀਦੇਵ ਵਿਸ਼ੇ ਨੂੰ ਸਮਰਪਿਤ ਕਰਦੇ ਹਨ ਉਹ ਧਿਆਨ ਅਤੇ ਚੌਕਸੀ ਨਾਲ ਸੰਬੰਧਿਤ ਹੈ। ਸੁਚੇਤਤਾ ਮਨ ਦੀ ਉਹ ਸਥਿਤੀ ਹੈ ਜੋ ਅਨੁਸ਼ਾਸਨ 'ਤੇ ਮਾਨਸਿਕ ਪਕੜ ਰੱਖਦੀ ਹੈ, ਅਤੇ ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ ਦੇ ਅਧੀਨ ਨਹੀਂ ਹੁੰਦੀ। ਇਹ ਅਜਿਹੀ ਮਾਨਸਿਕ ਗੂੰਦ ਹੈ ਜੋ ਅਨੁਸ਼ਾਸਨ ਨਾਲ ਜੁੜੀ ਰਹਿੰਦੀ ਹੈ, ਜਿਵੇਂ ਕਿ ਜਦੋਂ ਅਸੀਂ ਇੱਕ ਬੇਕਰੀ ਦੇ ਕੋਲੋਂ ਲੰਘਦੇ ਹਾਂ ਜਦੋਂ ਅਸੀਂ ਸੰਤੁਲਿਤ ਭੋਜਣ ਖਾ ਰਹੇ ਹੁੰਦੇ ਹਾਂ ਅਤੇ ਆਪਣਾ ਮਨਪਸੰਦ ਕੇਕ ਵੇਖਦੇ ਹਾਂ, ਪਰ ਅਸੀਂ ਕਿਸੇ ਤਰ੍ਹਾਂ ਇਸ ਤੋਂ ਪਰਹੇਜ਼ ਕਰ ਲੈਂਦੇ ਹਾਂ। ਅਸੀਂ ਸੰਤੁਲਿਤ ਭੋਜਨ ਦਾ ਨਿਯਮ ਨਹੀਂ ਤੋੜਦੇ: "ਮੈਂ, ਲਾਲਚ ਅਤੇ ਲਗਾਵ ਦੇ ਪ੍ਰਭਾਵ ਹੇਠ ਆ ਕੇ ਉਹ ਕੇਕ ਨਹੀਂ ਖਰੀਦਾਂਗਾ।” ਇਹ ਸੁਚੇਤਤਾ ਦੇ ਕਾਰਨ ਹੈ, ਅਤੇ ਇਹ ਨੈਤਿਕ ਅਨੁਸ਼ਾਸਨ ਲਈ ਬਹੁਤ ਮਹੱਤਵਪੂਰਨ ਹੈ। ਚੌਕਸੀ ਦੇ ਨਾਲ, ਅਸੀਂ ਧਿਆਨ ਰੱਖਦੇ ਹਾਂ ਜਦੋਂ ਅਸੀਂ ਆਪਣੀ ਸੰਤੁਲਿਤ ਖੁਰਾਕ ਤੋਂ ਦੂਰ ਜਾਣਾ ਸ਼ੁਰੂ ਕਰਦੇ ਹਾਂ ਅਤੇ ਮਨ ਲਓ ਇਹ ਕਹਿੰਦੇ ਹਾਂ ਕਿ, "ਕੋਈ ਗੱਲ ਨੀਂ, ਕੇਕ ਦਾ ਇੱਕ ਛੋਟਾ ਜਿਹਾ ਟੁਕੜਾ ਹੀ ਤਾਂ ਹੈ!” ਸਾਡੀ ਚੌਕਸੀ ਇੱਕ ਅੰਦਰੂਨੀ ਅਲਾਰਮ ਵਾਂਗ ਵੱਜਦੀ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਕਾਬੂ ਕਰੀਏ ਅਤੇ ਵਾਪਸ ਆ ਸਕੀਏ। ਸਾਨੂੰ ਇਨ੍ਹਾਂ ਚੀਜ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਸੁਚੇਤਤਾ ਅਤੇ ਚੌਕਸੀ ਨੈਤਿਕ ਅਨੁਸ਼ਾਸਨ ਦਾ ਸਮਰਥਨ ਕਰਦੇ ਹਨ। ਇਹ ਉਹ ਸਾਧਨ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਅਨੁਸ਼ਾਸਨ ਨੂੰ ਕਾਇਮ ਰੱਖਣ ਦੇ ਯੋਗ ਹੁੰਦੇ ਹਾਂ, ਅਤੇ ਜੋ ਅਸੀਂ ਬਾਅਦ ਵਿੱਚ ਧਿਆਨ ਕੇਂਦਰਤ ਕਰਨ ਲਈ ਵਰਤੇ ਜਾ ਸਕਦੇ ਹਾਂ।
ਅੰਤ ਵਿੱਚ, ਸ਼ਾਂਤੀਦੇਵ ਤਿੰਨ ਕਾਰਕਾਂ ਵੱਲ ਇਸ਼ਾਰਾ ਕਰਦੇ ਹਨ ਜੋ ਸਾਨੂੰ ਸੁਚੇਤਤਾ ਨੂੰ ਵਿਕਸਤ ਕਰਨ ਅਤੇ ਕਾਇਮ ਰੱਖਣ ਵਿੱਚ ਸਹਾਇਤਾ ਕਰਦੇ ਹਨ:
- ਆਪਣੇ ਅਧਿਆਤਮਿਕ ਗੁਰੂਆਂ ਦੀ ਸੰਗਤ ਵਿੱਚ ਰਹੋ। ਜੇ ਅਸੀਂ ਨਹੀਂ ਕਰ ਸਕਦੇ, ਤਾਂ ਅਸੀਂ ਸੋਚ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੀ ਮੌਜੂਦਗੀ ਵਿੱਚ ਹਾਂ। ਜੇ ਅਸੀਂ ਉਨ੍ਹਾਂ ਦੀ ਮੌਜੂਦਗੀ ਵਿਚ ਹੁੰਦੇ, ਤਾਂ ਅਸੀਂ ਉਨ੍ਹਾਂ ਪ੍ਰਤੀ ਆਪਣੇ ਸਤਿਕਾਰ ਦੇ ਕਾਰਨ ਕੋਈ ਮੂਰਖਤਾ ਜਾਂ ਵਿਨਾਸ਼ਕਾਰੀ ਕੰਮ ਨਹੀਂ ਕਰਦੇ। ਇਹ ਸੋਚਣਾ ਚੰਗਾ ਹੈ, " ਕੀ ਮੈਂ ਆਪਣੇ ਗੁਰੂ ਦੀ ਮੌਜੂਦਗੀ ਵਿੱਚ ਇਸ ਤਰ੍ਹਾਂ ਕੰਮ ਕਰਾਂਗਾ ਜਾਂ ਇਹ ਗੱਲਾਂ ਕਹਾਂਗਾ?” ਜੇ ਅਸੀਂ ਨਹੀਂ ਕਰਾਂਗੇ, ਤਾਂ ਸ਼ਾਂਤੀਦੇਵਾ ਸਾਨੂੰ ਸਲਾਹ ਦਿੰਦੇ ਹਨ ਕਿ "ਲੱਕੜ ਦੇ ਲੱਠੇ ਵਾਂਗ ਹੋ ਜਾਓ।” ਬਸ ਇਹ ਨਾ ਕਰੋ। ਇਹ ਸਾਨੂੰ ਸੁਚੇਤ ਰਹਿਣ ਵਿੱਚ ਮਦਦ ਕਰਦਾ ਹੈ - ਸਪੱਸ਼ਟ ਹੈ ਕਿ ਜੇ ਅਸੀਂ ਆਪਣੇ ਗੁਰੂ ਨਾਲ ਰਾਤ ਦਾ ਖਾਣਾ ਖਾ ਰਹੇ ਹੁੰਦੇ, ਤਾਂ ਅਸੀਂ ਆਪਣਾ ਮੂੰਹ ਕੇਕ ਨਾਲ ਨਹੀਂ ਭਰਾਂਗੇ ਜਾਂ ਕਿਸੇ ਉੱਤੇ ਨਹੀਂ ਚੀਕਾਂਗੇ।
- ਆਪਣੇ ਗੁਰੂ ਦੀ ਸਲਾਹ ਅਤੇ ਹਦਾਇਤ ਦੀ ਪਾਲਣਾ ਕਰੋ। ਉਨ੍ਹਾਂ ਨੇ ਜੋ ਕਿਹਾ ਹੈ ਉਹ ਯਾਦ ਰੱਖਣ ਦੀ ਕੋਸ਼ਿਸ਼ ਕਰਨਾ ਸਾਨੂੰ ਸੁਚੇਤ ਰਹਿਣ ਵਿੱਚ ਸਹਾਇਤਾ ਕਰਦਾ ਹੈ।
- ਸੁਚੇਤ ਨਾ ਹੋਣ ਦੇ ਨਤੀਜਿਆਂ ਤੋਂ ਡਰੋ। ਅਜਿਹਾ ਨਹੀਂ ਹੈ ਕਿ ਅਸੀਂ ਡਰਦੇ ਹਾਂ, ਪਰ ਇਹ ਕਿ ਅਸੀਂ ਸਵੈ-ਮਾਣ ਅਤੇ ਸਵੈ-ਮੁੱਲ ਦੀ ਭਾਵਨਾ ਦੇ ਅਧਾਰ ‘ਤੇ, ਸੁਚੇਤ ਨਾ ਰਹਿਣ ਦੇ ਪ੍ਰਭਾਵਾਂ ਦਾ ਅਨੁਭਵ ਨਹੀਂ ਕਰਨਾ ਚਾਹੁੰਦੇ। ਅਸੀਂ ਆਪਣੇ ਆਪ ਬਾਰੇ ਸੋਚਦੇ ਹਾਂ, ਸਕਾਰਾਤਮਕ ਤਰੀਕੇ ਨਾਲ, ਕਿ ਅਸੀਂ ਗੁੱਸੇ, ਲਾਲਚ, ਆਦਿ ਦੇ ਪ੍ਰਭਾਵ ਹੇਠ ਕੰਮ ਕਰਕੇ ਹੇਠਾਂ ਨਹੀਂ ਡਿੱਗਣਾ ਚਾਹੁੰਦੇ।
ਸਾਨੂੰ ਆਪਣੇ ਅਧਿਆਤਮਿਕ ਗੁਰੂਆਂ ਪ੍ਰਤੀ ਸ਼ਰਧਾ ਦੀ ਭਾਵਨਾ ਵਿਕਸਿਤ ਕਰਨ ਦੀ ਲੋੜ ਹੁੰਦੀ ਹੈ। "ਹਾਏ" ਇੱਕ ਮੁਸ਼ਕਲ ਸ਼ਬਦ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੇ ਅਧਿਆਤਮਿਕ ਗੁਰੂਆਂ ਤੋਂ ਬਿਲਕੁਲ ਡਰਦੇ ਹਾਂ ਜਿਵੇਂ ਕਿ ਉਹ ਸਾਨੂੰ ਝਿੜਕਣ ਵਾਲੇ ਹੋਣ। ਡਰ ਦਾ ਅਰਥ ਹੈ ਕਿ ਅਸੀਂ ਆਪਣੇ ਅਧਿਆਤਮਿਕ ਗੁਰੂਆਂ ਅਤੇ ਬੁੱਧ ਧਰਮ ਦਾ ਇੰਨਾ ਸਤਿਕਾਰ ਕਰਦੇ ਹਾਂ ਕਿ ਇਹ ਸਾਨੂੰ ਗਲਤ ਮਹਿਸੂਸ ਕਰਾਏਗਾ ਜੇ ਸਾਡਾ ਨਕਾਰਾਤਮਕ ਵਿਵਹਾਰ ਉਨ੍ਹਾਂ 'ਤੇ ਬੁਰੀ ਤਰ੍ਹਾਂ ਪ੍ਰਤੀਬਿੰਬਤ ਹੁੰਦਾ ਹੋਵੇ। ਸਾਨੂੰ ਡਰ ਹੈ ਕਿ ਇਹ ਕਿੰਨਾ ਭਿਆਨਕ ਹੋਵੇਗਾ ਜੇ, ਸਾਡੇ ਕਾਰਨ, ਲੋਕ ਸੋਚਣ, "ਓਹ, ਇਸ ਗੁਰੂ ਦੇ ਵਿਦਿਆਰਥੀ ਇਸ ਤਰ੍ਹਾਂ ਕੰਮ ਕਰਦੇ ਹਨ?"ਜਾਂ "ਕੀ ਤੁਸੀਂ ਵਾਕਿਈ ਬੋਧੀ ਹੋ?! ਪਰ ਤੁਸੀਂ ਤਾਂ ਸ਼ਰਾਬ ਪੀਂਦੇ ਰਹਿੰਦੇ ਹੋ ਅਤੇ ਲੜਦੇ ਹੋ ਅਤੇ ਗੁੱਸੇ ਹੁੰਦੇ ਰਹਿੰਦੇ ਹੋ।” ਆਦਰ ਅਤੇ ਸਤਿਕਾਰ ਦੀ ਭਾਵਨਾ ਦੇ ਕਾਰਨ, ਅਸੀਂ ਆਪਣੀ ਸੁਚੇਤਤਾ ਨੂੰ ਕਾਇਮ ਰੱਖਦੇ ਹਾਂ ਅਤੇ ਨੈਤਿਕ ਅਨੁਸ਼ਾਸਨ ਦੇ ਅਨੁਸਾਰ ਕੰਮ ਕਰਦੇ ਹਾਂ।
ਸੰਖੇਪ
ਅਸੀਂ ਸਾਰਿਆਂ ਨੇ ਇਸ ਤੱਥ ਦਾ ਅਨੁਭਵ ਕੀਤਾ ਹੈ ਕਿ ਅਨੁਸ਼ਾਸਨ ਸਾਡੀ ਜ਼ਿੰਦਗੀ ਵਿਚ ਤਰੱਕੀ ਕਰਨ ਵਿਚ ਇਕ ਅਵਿਸ਼ਵਾਸ਼ਯੋਗ ਮਹੱਤਵਪੂਰਣ ਤੱਤ ਹੈ। ਭਾਵੇਂ ਇਹ ਵਰਣਮਾਲਾ ਸਿੱਖਣਾ ਹੋਵੇ, ਪ੍ਰੀਖਿਆਵਾਂ ਲਈ ਪੜ੍ਹਣਾ ਹੋਵੇ ਜਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰਨਾ ਹੋਵੇ – ਅਨੁਸ਼ਾਸਨ ਤੋਂ ਬਿਨਾਂ, ਕਿਤੇ ਵੀ ਜਾਣਾ ਮੁਸ਼ਕਲ ਹੈ।
ਬੋਧੀ ਅਭਿਆਸ ਦੇ ਨਾਲ ਬਿਲਕੁਲ ਇਹੀ ਗੱਲ ਹੈ, ਜਿੱਥੇ ਸਾਨੂੰ ਤਰੱਕੀ ਕਰਨ ਲਈ ਆਪਣੇ ਵਿਵਹਾਰ ਦੇ ਰੂਪ ਵਿੱਚ ਅਨੁਸ਼ਾਸਨ ਦੀ ਜ਼ਰੂਰਤ ਹੈ। ਜੇ ਅਸੀਂ ਆਪਣੇ ਆਪ ਅਤੇ ਦੂਜਿਆਂ ਦੀ ਪਰਵਾਹ ਕਰਦੇ ਹਾਂ, ਤਾਂ ਨੈਤਿਕ ਸਵੈ-ਅਨੁਸ਼ਾਸਨ ਕੋਈ ਦੂਰ-ਦੁਰਾਡੇ ਵਿਚਾਰ ਨਹੀਂ ਹੈ, ਬਲਕਿ ਕੁਦਰਤੀ, ਆਮ ਸਮਝ ਆਉਣ ਵਾਲੀ ਚੀਜ਼ ਹੈ। ਧਿਆਨ ਨਾਲ ਉਸਾਰੂ ਵਿਵਹਾਰ ਨੂੰ ਪੈਦਾ ਕਰਨ ਅਤੇ ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਿੱਚ, ਅਸੀਂ ਖੁਸ਼ਹਾਲ ਅੱਜ, ਅਤੇ ਖੁਸ਼ਹਾਲ ਕੱਲ੍ਹ ਲਈ ਇੱਕ ਅਧਾਰ ਅਤੇ ਕਾਰਨ ਤਿਆਰ ਕਰਦੇ ਹਾਂ।