ਮਨ ਨੂੰ ਚੁੱਪ ਕਰਾਉਣਾ
ਇਕਾਗਰਤਾ ਪ੍ਰਾਪਤ ਕਰਨ ਲਈ ਸਾਨੂੰ ਆਪਣੇ ਮਨ ਨੂੰ ਚੁੱਪ ਕਰਾਉਣ ਦੀ ਜ਼ਰੂਰਤ ਹੁੰਦੀ ਹੈ, ਤਾਂ ਜੋ, ਜਿਵੇਂ ਹੀ ਕੋਈ ਧਿਆਨ ਨਿਰਦੇਸ਼ ਦਿੱਤੇ ਜਾਣ, ਅਸੀਂ ਮਨ ਦੀ ਵਧੇਰੇ ਕੁਦਰਤੀ ਸਥਿਤੀ ‘ਤੇ ਪਹੁੰਚੀਏ। ਸਪੱਸ਼ਟ ਕਰ ਦਿਆਂ, ਅਸੀਂ ਪੂਰੀ ਤਰ੍ਹਾਂ ਖਾਲੀ, ਜ਼ੋਂਬੀ-ਵਰਗਾ ਮਨ ਦਾ ਟੀਚਾ ਨਹੀਂ ਰੱਖ ਰਹੇ ਹਾਂ, ਜਿਵੇਂ ਕੋਈ ਰੇਡੀਓ ਹੋਵੇ ਜੋ ਬੰਦ ਹੈ। ਜੇ ਅਜਿਹਾ ਹੁੰਦਾ, ਤਾਂ ਸ਼ਾਇਦ ਸੌਣਾ ਬਿਹਤਰ ਹੁੰਦਾ! ਸਾਡਾ ਟੀਚਾ ਮਨ ਦੀਆਂ ਸੱਭ ਪਰੇਸ਼ਾਨ ਕਰਨ ਵਾਲੀਆਂ ਸਥਿਤੀਆਂ ਨੂੰ ਸ਼ਾਂਤ ਕਰਨਾ ਹੈ। ਕੁਝ ਭਾਵਨਾਵਾਂ ਬਹੁਤ ਪਰੇਸ਼ਾਨ ਕਰਨ ਵਾਲੀਆਂ ਹੁੰਦੀਆਂ ਹਨ, ਜਿਵੇਂ ਕਿ ਘਬਰਾ ਜਾਣਾ, ਚਿੰਤਤ ਹੋਣਾ ਜਾਂ ਡਰਨਾ; ਸਾਡਾ ਉਦੇਸ਼ ਇਨ੍ਹਾਂ ਨੂੰ ਸ਼ਾਂਤ ਕਰਨਾ ਹੈ।
ਜਦੋਂ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਦੇ ਹਾਂ, ਤਾਂ ਮਨ ਦੀ ਸਥਿਤੀ ਜੋ ਅਸੀਂ ਪ੍ਰਾਪਤ ਕਰਾਂਗੇ ਉਹ ਸਪੱਸ਼ਟ ਅਤੇ ਸੁਚੇਤ ਹੋਵੇਗੀ, ਜਿੱਥੇ ਅਸੀਂ ਥੋੜ੍ਹਾ ਬਹੁਤ ਪਿਆਰ ਅਤੇ ਸਮਝ ਪੈਦਾ ਕਰਨ ਦੇ ਯੋਗ ਹਾਂ, ਜਾਂ ਕੁਦਰਤੀ, ਮਨੁੱਖੀ ਨਿੱਘ ਨੂੰ ਪ੍ਰਗਟ ਕਰਨ ਦੇ ਯੋਗ ਹੋਵਾਂਗੇ ਜੋ ਸਾਡੇ ਸਾਰਿਆਂ ਕੋਲ ਹੈ। ਇਸ ਨੂੰ ਡੂੰਘੇ ਆਰਾਮ ਦੀ ਲੋੜ ਹੈ, ਨਾ ਸਿਰਫ ਸਰੀਰ ਦੀਆਂ ਮਾਂਸਪੇਸ਼ੀਆਂ ਨੂੰ, ਬਲਕਿ ਮਾਨਸਿਕ ਅਤੇ ਭਾਵਨਾਤਮਕ ਖਿੱਚ ਨੂੰ ਵੀ ਜੋ ਸਾਨੂੰ ਕੁਦਰਤੀ ਨਿੱਘ ਅਤੇ ਮਨ ਦੀ ਸਪਸ਼ਟਤਾ ਮਹਿਸੂਸ ਕਰਨ ਤੋਂ ਰੋਕ ਸਕਦਾ ਹੈ, ਜਾਂ ਕੁੱਝ ਵੀ ਕਰਨ ਤੋਂ ਰੋਕ ਸਕਦਾ ਹੈ।
ਕੁਝ ਲੋਕਾਂ ਨੂੰ ਗਲਤਫਹਿਮੀ ਹੈ ਕਿ ਧਿਆਨ ਕਰਨ ਦਾ ਮਤਲਬ ਹੈ ਕਿ ਸਾਨੂੰ ਸੋਚਣਾ ਬੰਦ ਕਰਨਾ ਹੋਵੇਗਾ। ਸੋਚਣਾ ਰੋਕਣ ਦੀ ਬਜਾਏ, ਧਿਆਨ ਨੂੰ ਸਾਰੀਆਂ ਬਾਹਰੀ, ਬੇਲੋੜੀਆਂ ਸੋਚਾਂ ਨੂੰ ਰੋਕਣਾ ਚਾਹੀਦਾ ਹੈ, ਜਿਵੇਂ ਕਿ ਭਵਿੱਖ ਸਬੰਧੀ ਧਿਆਨ ਭਟਕਾਉਣ ਵਾਲੇ ਵਿਚਾਰ ("ਮੈਂ ਰਾਤ ਨੂੰ ਕੀ ਖਾਵਾਂ?"), ਅਤੇ ਨਕਾਰਾਤਮਕ ਸੋਚ ("ਤੁਸੀਂ ਕੱਲ੍ਹ ਮੇਰੇ ਲਈ ਬਹੁਤ ਮਾੜਾ ਵਿਵਹਾਰ ਕੀਤਾ। ਤੁਸੀਂ ਬੇਕਾਰ ਵਿਅਕਤੀ ਹੋ!”)। ਇਹ ਸਭ ਮਾਨਸਿਕ ਭਟਕਣਾ ਅਤੇ ਪਰੇਸ਼ਾਨ ਕਰਨ ਵਾਲੇ ਵਿਚਾਰਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਹਾਲਾਂਕਿ, ਸ਼ਾਂਤ ਮਨ ਰੱਖਣਾ ਸਿਰਫ ਇੱਕ ਸਾਧਨ ਹੈ; ਇਹ ਅੰਤਮ ਟੀਚਾ ਨਹੀਂ ਹੈ। ਜਦੋਂ ਸਾਡੇ ਕੋਲ ਸ਼ਾਂਤ, ਸਪਸ਼ਟ ਅਤੇ ਵਧੇਰੇ ਖੁੱਲਾ ਮਨ ਹੁੰਦਾ ਹੈ, ਤਾਂ ਅਸੀਂ ਇਸ ਨੂੰ ਉਸਾਰੂ ਢੰਗ ਨਾਲ ਵਰਤ ਸਕਦੇ ਹਾਂ। ਅਸੀਂ ਰੋਜ਼ਾਨਾ ਜ਼ਿੰਦਗੀ ਵਿਚ ਇਸ ਦਾ ਇਸਤੇਮਾਲ ਕਰ ਸਕਦੇ ਹੋ, ਅਤੇ ਅਸੀਂ ਆਪਣੇ ਜੀਵਨ ਦੀ ਸਥਿਤੀ ਦੀ ਬਿਹਤਰ ਸਮਝ ਦੀ ਕੋਸ਼ਿਸ਼ ਕਰਨ ਅਤੇ ਹਾਸਲ ਕਰਨ ਲਈ ਧਿਆਨ ਵਿੱਚ ਬੈਠਿਆਂ ਵੀ ਇਸਦਾ ਇਸਤੇਮਾਲ ਕਰ ਸਕਦੇ ਹਾਂ। ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ ਅਤੇ ਬਾਹਰੀ ਵਿਚਾਰਾਂ ਤੋਂ ਮੁਕਤ ਮਨ ਨਾਲ, ਅਸੀਂ ਮਹੱਤਵਪੂਰਣ ਵਿਸ਼ਿਆਂ ਬਾਰੇ ਵਧੇਰੇ ਸਪਸ਼ਟ ਤੌਰ 'ਤੇ ਸੋਚ ਸਕਦੇ ਹਾਂ ਜਿਵੇਂ, "ਮੈਂ ਆਪਣੀ ਜ਼ਿੰਦਗੀ ਵਿੱਚ ਕੀ ਕਰ ਰਿਹਾ ਹਾਂ? ਇਸ ਮਹੱਤਵਪੂਰਨ ਰਿਸ਼ਤੇ ਵਿੱਚ ਕੀ ਹੋ ਰਿਹਾ ਹੈ? ਕੀ ਇਹ ਸਿਹਤਮੰਦ ਹੈ ਜਾਂ ਗੈਰ-ਸਿਹਤਮੰਦ?” ਅਸੀਂ ਵਿਸ਼ਲੇਸ਼ਣਾਤਮਕ ਹੋ ਸਕਦੇ ਹਾਂ-ਇਸ ਨੂੰ ਆਤਮ-ਨਿਰੀਖਣ ਕਿਹਾ ਜਾਂਦਾ ਹੈ। ਇਸ ਕਿਸਮ ਦੇ ਮੁੱਦਿਆਂ ਨੂੰ ਸਮਝਣ ਅਤੇ ਉਤਪਾਦਕ ਤਰੀਕੇ ਨਾਲ ਅੰਦਰੂਨੀ ਢੰਗ ਨਾਲ ਜਾਂਚ ਕਰਨ ਲਈ, ਸਾਨੂੰ ਸਪੱਸ਼ਟਤਾ ਦੀ ਜ਼ਰੂਰਤ ਹੈ। ਸਾਨੂੰ ਇੱਕ ਸ਼ਾਂਤ, ਸਪਸ਼ਟ ਮਨ ਦੀ ਜ਼ਰੂਰਤ ਹੈ, ਅਤੇ ਧਿਆਨ ਅਜਿਹਾ ਸਾਧਨ ਹੈ ਜੋ ਸਾਨੂੰ ਇਸ ਅਵਸਥਾ ਵਿੱਚ ਲਿਆ ਸਕਦਾ ਹੈ।
ਮਨ ਦੀਆਂ ਧਾਰਨਾਤਮਕ ਅਤੇ ਗੈਰ-ਧਾਰਨਾਤਮਕ ਅਵਸਥਾਵਾਂ
ਬਹੁਤ ਸਾਰੇ ਧਿਆਨ ਦੇ ਪਾਠ ਸਾਨੂੰ ਆਪਣੇ ਆਪ ਨੂੰ ਧਾਰਨਾਤਮਕ ਵਿਚਾਰਾਂ ਤੋਂ ਛੁਟਕਾਰਾ ਪਾਉਣ ਅਤੇ ਗੈਰ-ਧਾਰਨਾਤਮਕ ਅਵਸਥਾ ਵਿੱਚ ਸਥਾਪਿਤ ਕਰਨ ਦੀ ਹਦਾਇਤ ਦਿੰਦੇ ਹਨ। ਸਭ ਤੋਂ ਪਹਿਲਾਂ, ਇਹ ਨਿਰਦੇਸ਼ ਹਰੇਕ ਧਿਆਨ ਉੱਤੇ ਲਾਗੂ ਨਹੀਂ ਹੁੰਦਾ। ਇਹ ਖਾਸ ਤੌਰ 'ਤੇ ਅਸਲੀਅਤ 'ਤੇ ਧਿਆਨ ਕੇਂਦਰਤ ਕਰਨ ਲਈ ਉੱਨਤ ਅਭਿਆਸ ਨੂੰ ਦਰਸਾਉਂਦਾ ਹੈ। ਫਿਰ ਵੀ, ਸੰਕਲਪ ਦਾ ਅਜਿਹਾ ਰੂਪ ਹੈ ਜਿਸ ਤੋਂ ਹਰ ਕਿਸਮ ਦੇ ਧਿਆਨ ਨੂੰ ਛੁਟਕਾਰਾ ਪਾਉਣ ਦੀ ਜ਼ਰੂਰਤ ਹੈ। ਪਰ ਧਿਆਨ ਦੇ ਪਾਠਾਂ ਵਿੱਚ ਚਰਚਾ ਕੀਤੀ ਗਈ ਧਾਰਨਾ ਦੇ ਵੱਖ-ਵੱਖ ਰੂਪਾਂ ਨੂੰ ਸਮਝਣ ਲਈ, ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਬੁੱਧ ਧਰਮ ਵਿੱਚ "ਧਾਰਨਾਤਮਕ” ਦਾ ਮਤਲਬ ਕੀ ਹੈ।
ਧਾਰਨਾਤਮਕ ਸੋਚ ਸਿਰਫ਼ ਸਾਡੇ ਦਿਮਾਗ ਵਿੱਚ ਵੱਜ ਰਹੀ ਆਵਾਜ਼ ਦਾ ਹਵਾਲਾ ਨਹੀਂ ਦਿੰਦੀ
ਕੁਝ ਲੋਕ ਸੋਚਦੇ ਹਨ ਕਿ ਧਾਰਨਾਤਮਕ ਹੋਣ ਦਾ ਮਤਲਬ ਹੈ ਆਮ, ਰੋਜ਼ਾਨਾ ਜ਼ੁਬਾਨੀ ਵਿਚਾਰ ਜੋ ਸਾਡੇ ਦਿਮਾਗ ਵਿੱਚੋਂ ਗੁਜ਼ਰਦੇ ਹਨ - ਅਖੌਤੀ "ਸਾਡੇ ਦਿਮਾਗ ਦੀ ਆਵਾਜ਼" - ਅਤੇ ਇਹ ਕਿ ਗੈਰ–ਧਾਰਨਾਤਮਕ ਬਣਨ ਦਾ ਮਤਲਬ ਹੈ ਕਿ ਉਸ ਆਵਾਜ਼ ਨੂੰ ਸ਼ਾਂਤ ਕਰਨਾ। ਸਾਡੇ ਸਿਰ ਵਿੱਚ ਆਵਾਜ਼ ਨੂੰ ਸ਼ਾਂਤ ਕਰਨਾ ਸਿਰਫ ਇੱਕ ਸ਼ੁਰੂਆਤ ਹੈ – ਇੱਕ ਬਹੁਤ ਮਹੱਤਵਪੂਰਨ ਸ਼ੁਰੂਆਤ – ਪਰ ਸਿਰਫ ਪਹਿਲਾ ਕਦਮ। ਸਪਸ਼ਟ ਅਤੇ ਸ਼ਾਂਤ ਮਨ ਰੱਖਣ ਲਈ ਇਹ ਸਾਡੇ ਮਨ ਨੂੰ ਬਾਹਰੀ ਪਰੇਸ਼ਾਨ ਕਰਨ ਵਾਲੇ ਵਿਚਾਰਾਂ ਤੋਂ ਸ਼ਾਂਤ ਕਰਨ ਦਾ ਹਿੱਸਾ ਹੈ। ਕਈ ਸੋਚਦੇ ਹਨ ਕਿ ਕਿਸੇ ਚੀਜ਼ ਨੂੰ ਸੱਚਮੁੱਚ ਸਮਝਣ ਲਈ, ਤੁਹਾਨੂੰ ਇਸ ਨੂੰ ਗੈਰ-ਧਾਰਨਾਤਮਕ ਤੌਰ 'ਤੇ ਸਮਝਣ ਦੀ ਜ਼ਰੂਰਤ ਹੈ, ਅਤੇ ਇਹ ਕਿ ਧਾਰਨਾਤਮਕ ਸੋਚ ਅਤੇ ਸਹੀ ਸਮਝ ਆਪਸੀ ਤੌਰ 'ਤੇ ਸ਼ਾਮਿਲ ਹਨ। ਇਹ ਵੀ ਗੱਲ ਨਹੀ ਹੈ।
ਧਾਰਨਾਤਮਕਤਾ ਦੇ ਸੰਬੰਧ ਵਿੱਚ ਗੁੰਝਲਤਾਵਾਂ ਨੂੰ ਸੁਲਝਾਉਣ ਲਈ, ਸਾਨੂੰ ਪਹਿਲਾਂ ਆਪਣੇ ਵਿਚਾਰਾਂ ਵਿੱਚ ਕਿਸੇ ਚੀਜ਼ ਨੂੰ ਪ੍ਰਕਾਸ਼ਿਤ ਕਰਨ ਅਤੇ ਕਿਸੇ ਚੀਜ਼ ਨੂੰ ਸਮਝਣ ਵਿੱਚ ਅੰਤਰ ਕਰਨ ਦੀ ਜ਼ਰੂਰਤ ਹੈ। ਅਸੀਂ ਆਪਣੇ ਵਿਚਾਰਾਂ ਵਿਚ ਕਿਸੇ ਚੀਜ਼ ਨੂੰ ਸਮਝੇ ਜਾਂ ਬਿਨਾਂ ਸਮਝੇ ਜ਼ਬਾਨੀ ਦੱਸ ਸਕਦੇ ਹਾਂ। ਉਦਾਹਰਣ ਵਜੋਂ, ਅਸੀਂ ਮਾਨਸਿਕ ਤੌਰ 'ਤੇ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਪ੍ਰਾਰਥਨਾ ਦਾ ਪਾਠ ਕਰ ਸਕਦੇ ਹਾਂ, ਚਾਹੇ ਸਾਨੂੰ ਇਸਦੇ ਸਮਝ ਆਉਣ ਜਾਂ ਨਾ। ਇਸੇ ਤਰ੍ਹਾਂ, ਅਸੀਂ ਕਿਸੇ ਚੀਜ਼ ਨੂੰ ਸ਼ਬਦਾਂ ਵਿੱਚ ਮਾਨਸਿਕ ਤੌਰ 'ਤੇ ਸਮਝਾਉਂਦਿਆਂ ਜਾਂ ਬਿਨਾਂ ਸਮਝਾਉਂਦਿਆਂ ਸਮਝ ਸਕਦੇ ਹਾਂ, ਉਦਾਹਰਣ ਵਜੋਂ ਪਿਆਰ ਵਿੱਚ ਹੋਣਾ ਕਿਵੇਂ ਮਹਿਸੂਸ ਹੁੰਦਾ ਹੈ।
ਧਿਆਨ ਵਿੱਚ ਧਾਰਨਾਤਮਕ ਬਨਾਮ ਗੈਰ-ਧਾਰਨਾਤਮਕ ਅਵਸਥਾਵਾਂ ਦਾ ਮੁੱਦਾ, ਹਾਲਾਂਕਿ, ਕਿਸੇ ਚੀਜ਼ ਨੂੰ ਸਮਝਣ ਜਾਂ ਨਾ ਸਮਝਣ ਦਾ ਮੁੱਦਾ ਨਹੀਂ ਹੈ। ਧਿਆਨ ਵਿੱਚ, ਅਤੇ ਨਾਲ ਦੇ ਨਾਲ ਰੋਜ਼ਾਨਾ ਜ਼ਿੰਦਗੀ ਵਿੱਚ, ਸਾਨੂੰ ਹਮੇਸ਼ਾਂ ਸਮਝ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੁੰਦੀ ਹੈ, ਭਾਵੇਂ ਇਹ ਧਾਰਨਾਤਮਕ ਹੋਵੇ ਜਾਂ ਗੈਰ-ਧਾਰਨਾਤਮਕ, ਅਤੇ ਭਾਵੇਂ ਅਸੀਂ ਮਾਨਸਿਕ ਤੌਰ 'ਤੇ ਇਸ ਨੂੰ ਸ਼ਬਦਾਂ ਵਿੱਚ ਵਿਅਕਤ ਕਰੀਏ ਜਾਂ ਨਾ। ਕਈ ਵਾਰ ਜ਼ੁਬਾਨੀ ਵਿਅਕਤ ਕਰਨਾ ਮਦਦਗਾਰ ਹੁੰਦਾ ਹੈ; ਕਈ ਵਾਰ ਇਹ ਬਿਲਕੁਲ ਵੀ ਲਾਭਦਾਇਕ ਨਹੀਂ ਹੁੰਦਾ ਜਾਂ ਇਸਦੀ ਜ਼ਰੂਰਤ ਵੀ ਨਹੀਂ ਹੁੰਦੀ। ਮਿਸਾਲ ਲਈ, ਆਪਣੇ ਤਸਮੇ ਬੰਨ੍ਹਣਾ: ਤੁਸੀਂ ਸਮਝਦੇ ਹੋ ਕਿ ਆਪਣੇ ਤਸਮੇ ਕਿਵੇਂ ਬੰਨ੍ਹਣੇ ਹਨ। ਕੀ ਤੁਹਾਨੂੰ ਵਾਕਿਈ ਇਸਨੂੰ ਸ਼ਾਬਦਿਕ ਰੂਪ ਦੇਣ ਦੀ ਜ਼ਰੂਰਤ ਹੈ ਕਿ ਤੁਸੀਂ ਇਸ ਲੇਸ ਅਤੇ ਉਸ ਲੇਸ ਨਾਲ ਕੀ ਕਰਦੇ ਹੋ ਜਦੋਂ ਤੁਸੀਂ ਇਸ ਨੂੰ ਬੰਨ੍ਹਦੇ ਹੋ? ਨਹੀਂ। ਦਰਅਸਲ, ਮੈਨੂੰ ਲਗਦਾ ਹੈ ਕਿ ਸਾਡੇ ਵਿੱਚੋਂ ਬਹੁਤਿਆਂ ਨੂੰ ਸ਼ਬਦਾਂ ਵਿੱਚ ਵਰਣਨ ਕਰਨ ਵਿੱਚ ਬਹੁਤ ਮੁਸ਼ਕਲ ਆਵੇਗੀ ਕਿ ਅਸੀਂ ਆਪਣੇ ਤਸਮੇ ਕਿਵੇਂ ਬੰਨ੍ਹਦੇ ਹਾਂ। ਫਿਰ ਵੀ, ਸਾਨੂੰ ਇਸਦੀ ਸਮਝ ਹੈ। ਸਮਝ ਤੋਂ ਬਿਨਾਂ, ਅਸੀਂ ਜ਼ਿੰਦਗੀ ਵਿਚ ਕੁਝ ਨਹੀਂ ਕਰ ਸਕਦੇ, ਕੀ ਅਸੀਂ ਕਰ ਸਕਦੇ ਹਾਂ? ਅਸੀਂ ਇੱਕ ਦਰਵਾਜ਼ਾ ਤੱਕ ਵੀ ਨਹੀਂ ਖੋਲ੍ਹ ਸਕਦੇ।
ਬਹੁਤ ਸਾਰੇ ਦ੍ਰਿਸ਼ਟੀਕੋਣਾਂ ਤੋਂ, ਸ਼ਬਦਾਵਲੀ ਅਸਲ ਵਿੱਚ ਮਦਦਗਾਰ ਹੁੰਦੀ ਹੈ; ਸਾਨੂੰ ਦੂਜਿਆਂ ਨਾਲ ਸੰਚਾਰ ਕਰਨ ਦੇ ਯੋਗ ਹੋਣ ਲਈ ਸ਼ਬਦਾਵਲੀ ਦੀ ਜ਼ਰੂਰਤ ਹੈ। ਹਾਲਾਂਕਿ, ਸਾਡੀ ਸੋਚ ਵਿੱਚ ਸ਼ਬਦਾਵਲੀ ਬਿਲਕੁਲ ਜ਼ਰੂਰੀ ਨਹੀਂ ਹੈ; ਪਰ ਸ਼ਬਦਾਵਲੀ ਆਪਣੇ ਆਪ ਵਿੱਚ ਨਿਰਪੱਖ ਹੈ, ਜਿਸਦਾ ਅਰਥ ਹੈ ਕਿ ਇਸਦੀ ਵਰਤੋਂ ਮਦਦਗਾਰ ਜਾਂ ਵਿਨਾਸ਼ਕਾਰੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਅਸਲ ਵਿਚ, ਕੁਝ ਲਾਭਦਾਇਕ ਧਿਆਨ ਵਿਧੀਆਂ ਹਨ ਜਿਨ੍ਹਾਂ ਵਿਚ ਸ਼ਾਬਦਿਕ ਰੂਪ ਸ਼ਾਮਲ ਹੈ। ਉਦਾਹਰਣ ਵਜੋਂ, ਮਾਨਸਿਕ ਤੌਰ 'ਤੇ ਦੁਹਰਾਉਣ ਵਾਲੇ ਮੰਤਰ ਇਕ ਸ਼ਬਦਾਵਲੀ ਦਾ ਰੂਪ ਹੀ ਹੈ ਜੋ ਮਨ ਵਿਚ ਇਕ ਖਾਸ ਕਿਸਮ ਦੀ ਤਾਲ ਜਾਂ ਕੰਬਣੀ ਪੈਦਾ ਕਰਦੀ ਹੈ ਅਤੇ ਕਾਇਮ ਰੱਖਦੀ ਹੈ। ਮੰਤਰ ਦੀ ਨਿਯਮਤ ਲੈਅ ਬਹੁਤ ਹੀ ਮਦਦਗਾਰ ਹੈ; ਇਹ ਮਨ ਦੀ ਕਿਸੇ ਖਾਸ ਸਥਿਤੀ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਸਾਡੀ ਮਦਦ ਕਰਦੀ ਹੈ। ਉਦਾਹਰਣ ਵਜੋਂ, ਜਦੋਂ ਹਮਦਰਦੀ ਅਤੇ ਪਿਆਰ ਪੈਦਾ ਕਰਨਾ ਹੋਵੇ, ਜੇ ਤੁਸੀਂ ਓਮ ਮਨੀ ਪਦਮ ਹਮ ਵਰਗੇ ਮੰਤਰ ਦਾ ਪਾਠ ਕਰਦੇ ਹੋ, ਤਾਂ ਉਸ ਪਿਆਰ ਦੀ ਸਥਿਤੀ 'ਤੇ ਕੇਂਦ੍ਰਤ ਰਹਿਣਾ ਥੋੜਾ ਸੌਖਾ ਹੈ, ਹਾਲਾਂਕਿ ਬੇਸ਼ਕ ਤੁਸੀਂ ਮਾਨਸਿਕ ਤੌਰ 'ਤੇ ਕੁਝ ਵੀ ਕਹੇ ਬਿਨਾਂ ਪਿਆਰ ਦੀ ਸਥਿਤੀ 'ਤੇ ਕੇਂਦ੍ਰਤ ਰਹਿ ਸਕਦੇ ਹੋ। ਇਸ ਲਈ, ਸ਼ਬਦੀ ਰੂਪ ਆਪਣੇ ਆਪ ਵਿੱਚ ਸਮੱਸਿਆ ਨਹੀ ਹੈ। ਦੂਜੇ ਪਾਸੇ, ਬੇਸ਼ੱਕ, ਸਾਨੂੰ ਨਿਸ਼ਚਤ ਤੌਰ 'ਤੇ ਆਪਣੇ ਦਿਮਾਗ ਨੂੰ ਸ਼ਾਂਤ ਕਰਨ ਦੀ ਜ਼ਰੂਰਤ ਹੈ ਜਦੋਂ ਉਹ ਸਿਰਫ ਬੇਕਾਰ ਸ਼ਬਦਾਂ ਨਾਲ ਚੁਗਲੀ ਕਰ ਰਿਹਾ ਹੁੰਦਾ ਹੈ।
ਧਾਰਨਾਤਮਕ ਸੋਚ ਦਾ ਅਰਥ ਹੈ ਚੀਜ਼ਾਂ ਨੂੰ ਮਾਨਸਿਕ ਬਕਸੇ ਵਿੱਚ ਸ਼੍ਰੇਣੀਬੱਧ ਕਰਨਾ
ਜੇ ਧਾਰਨਾਤਮਕਤਾ ਦਾ ਮੁੱਦਾ ਸ਼ਬਦਾਵਲੀ ਜਾਂ ਸਮਝ ਦੇ ਸੰਬੰਧ ਵਿੱਚ ਕੋਈ ਮੁੱਦਾ ਨਹੀਂ ਹੈ, ਤਾਂ ਮੁੱਦਾ ਕੀ ਹੈ? ਧਾਰਨਾਤਮਕ ਮਨ ਕੀ ਹੈ ਅਤੇ ਧਿਆਨ ਦੀ ਹਦਾਇਤ ਦਾ ਕੀ ਅਰਥ ਹੈ ਜਦੋਂ ਇਹ ਸਾਨੂੰ ਦੱਸਦਾ ਹੈ ਕਿ ਸਾਨੂੰ ਇਸ ਤੋਂ ਆਪਣੇ ਆਪ ਨੂੰ ਛੁਟਕਾਰਾ ਪਾਉਣ ਦੀ ਜ਼ਰੂਰਤ ਹੈ? ਕੀ ਇਹ ਸਿੱਖਿਆ ਧਿਆਨ ਦੇ ਸਾਰੇ ਪੜਾਵਾਂ ਅਤੇ ਪੱਧਰਾਂ ਦੇ ਨਾਲ ਨਾਲ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਹੈ? ਇਨ੍ਹਾਂ ਬਿੰਦੂਆਂ ਨੂੰ ਸਪੱਸ਼ਟ ਕਰਨਾ ਮਹੱਤਵਪੂਰਨ ਹੈ।
ਧਾਰਨਾਤਮਕ ਮਨ ਦਾ ਅਰਥ ਹੈ ਸ਼੍ਰੇਣੀਆਂ ਦੇ ਰੂਪ ਵਿੱਚ ਸੋਚਣਾ, ਉਹਨਾਂ ਨੂੰ ਬਕਸੇ ਵਿੱਚ ਪਾਉਣ ਦੇ ਜ਼ਰੀਏ, ਜਿਵੇਂ ਕਿ "ਚੰਗਾ" ਜਾਂ "ਮਾੜਾ", "ਕਾਲਾ" ਜਾਂ "ਚਿੱਟਾ", "ਕੁੱਤਾ" ਜਾਂ "ਬਿੱਲੀ”।
ਹੁਣ, ਨਿਸ਼ਚਤ ਤੌਰ 'ਤੇ ਜਦੋਂ ਅਸੀਂ ਖਰੀਦਦਾਰੀ ਕਰਨ ਜਾਂਦੇ ਹਾਂ, ਸਾਨੂੰ ਇੱਕ ਸੇਬ ਅਤੇ ਇੱਕ ਸੰਤਰੇ, ਜਾਂ ਗੈਰ-ਪੱਕੇ ਫਲ ਅਤੇ ਪੱਕੇ ਫਲ ਵਿਚਕਾਰ ਫਰਕ ਕਰਨ ਦੇ ਯੋਗ ਹੋਣ ਦੀ ਜ਼ਰੂਰਤ ਹੈ। ਅਜਿਹੇ ਰੋਜ਼ਾਨਾ ਦੇ ਮਾਮਲਿਆਂ ਵਿੱਚ, ਸ਼੍ਰੇਣੀਆਂ ਵਿੱਚ ਸੋਚਣਾ ਕੋਈ ਸਮੱਸਿਆ ਨਹੀਂ ਹੈ। ਪਰ ਇੱਥੇ ਹੋਰ ਕਿਸਮਾਂ ਦੀਆਂ ਸ਼੍ਰੇਣੀਆਂ ਹਨ ਜਿੱਥੇ ਇਹ ਸਮੱਸਿਆ ਹੈ। ਇੱਕ ਉਹ ਹੈ ਜਿਸ ਨੂੰ ਅਸੀਂ "ਪੂਰਵ-ਅਨੁਮਾਨ" ਕਹਿੰਦੇ ਹਾਂ।
ਪੂਰਵ-ਅਨੁਮਾਨ ਦੀ ਇੱਕ ਉਦਾਹਰਣ ਹੈ: "ਮੈਨੂੰ ਲਗਦਾ ਹੈ ਕਿ ਤੁਸੀਂ ਹਮੇਸ਼ਾ ਮੇਰੇ ਪ੍ਰਤੀ ਮਾੜੇ ਹੋ। ਤੁਸੀਂ ਬੇਕਾਰ ਵਿਅਕਤੀ ਹੋ ਕਿਉਂਕਿ ਪਿਛਲੇ ਸਮੇਂ ਵਿੱਚ ਤੁਸੀਂ ਇਹ ਅਤੇ ਉਹ ਕੀਤਾ ਸੀ, ਅਤੇ ਹੁਣ ਮੈਂ ਭਵਿੱਖਬਾਣੀ ਕਰਦਾ ਹਾਂ ਕਿ, ਚਾਹੇ ਕੁੱਝ ਵੀ ਹੋਵੇ, ਤੁਸੀਂ ਬੇਕਾਰ ਵਿਅਕਤੀ ਬਣਨਾ ਜਾਰੀ ਰੱਖੋਗੇ।” ਅਸੀਂ ਇਹ ਪੂਰਵ-ਫੈਸਲਾ ਕਰ ਲਿਆ ਹੈ ਕਿ ਇਹ ਵਿਅਕਤੀ ਬੇਕਾਰ ਹੈ ਅਤੇ ਸਾਡੇ ਪ੍ਰਤੀ ਬੇਕਾਰ ਹੀ ਰਹੇਗਾ – ਇਹ ਪੂਰਵ-ਅਨੁਮਾਨ ਹੈ। ਸਾਡੇ ਵਿਚਾਰਾਂ ਵਿੱਚ, ਅਸੀਂ ਉਸ ਵਿਅਕਤੀ ਨੂੰ “ਬੇਕਾਰ ਵਿਅਕਤੀ” ਵਾਲੀ ਸ਼੍ਰੇਣੀ ਜਾਂ ਬਾਕਸ ਵਿੱਚ ਪਾ ਦਿੱਤਾ ਹੈ। ਅਤੇ, ਬੇਸ਼ੱਕ, ਜੇ ਅਸੀਂ ਇਸ ਤਰ੍ਹਾਂ ਸੋਚਦੇ ਹਾਂ, ਅਤੇ ਅਸੀਂ ਕਿਸੇ ਉੱਤੇ ਇਹ ਵਿਚਾਰ ਲਾਗੂ ਕਰਦੇ ਹਾਂ ਕਿ, "ਉਹ ਮਾੜਾ ਹੈ; ਉਹ ਹਮੇਸ਼ਾ ਮੇਰੇ ਪ੍ਰਤੀ ਮਾੜਾ ਰਿਹਾ ਹੈ", ਤਾਂ ਸਾਡੇ ਅਤੇ ਉਸ ਵਿਅਕਤੀ ਦੇ ਵਿਚਕਾਰ ਇੱਕ ਵੱਡਾ ਬਲਾਕ ਖੜ੍ਹਾ ਹੋ ਗਿਆ ਹੈ। ਸਾਡਾ ਪੂਰਵ-ਅਨੁਮਾਨ ਇਹ ਪ੍ਰਭਾਵਿਤ ਕਰਦਾ ਹੈ ਕਿ ਅਸੀਂ ਉਸ ਨਾਲ ਖੁੱਦ ਨੂੰ ਕਿਵੇਂ ਜੋੜਦੇ ਹਾਂ। ਇਸ ਲਈ ਪੂਰਵ-ਅਨੁਮਾਨ ਮਨ ਦੀ ਅਜਿਹੀ ਸਥਿਤੀ ਹੈ ਜਿਸ ਵਿੱਚ ਅਸੀਂ ਸ਼੍ਰੇਣੀਬੱਧ ਕਰਦੇ ਹਾਂ; ਅਸੀਂ ਚੀਜ਼ਾਂ ਨੂੰ ਮਾਨਸਿਕ ਬਕਸੇ ਵਿੱਚ ਪਾਉਂਦੇ ਹਾਂ।
ਗੈਰ-ਧਾਰਨਾਤਮਕ ਹੋਣਾ
ਗੈਰ-ਧਾਰਨਾਮਤਕ ਦੇ ਬਹੁਤ ਸਾਰੇ ਪੱਧਰ ਹਨ, ਪਰ ਇੱਕ ਪੱਧਰ ਇਹ ਹੈ ਕਿ ਕਿਸੇ ਸਥਿਤੀ ਲਈ ਨਿਰਪੱਖ ਅਤੇ ਖੁੱਲ੍ਹੇ ਹੋਣਾ ਜਿਵੇਂ ਕਿ ਇਹ ਪੈਦਾ ਹੋਵੇ। ਇਸ ਦਾ ਮਤਲਬ ਇਹ ਨਹੀਂ ਕਿ ਸਾਰੀ ਧਾਰਨਾਤਮਕ ਸਮਝ ਨੂੰ ਛੱਡ ਦਿੱਤਾ ਜਾਵੇ। ਉਦਾਹਰਣ ਵਜੋਂ, ਜੇ ਕੋਈ ਕੁੱਤਾ ਹੈ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਵੱਢਿਆ ਹੈ, ਤਾਂ "ਕੁੱਤਾ ਜੋ ਵੱਢਦਾ ਹੈ" ਸ਼੍ਰੇਣੀ ਦੇ ਰੂਪ ਵਿੱਚ ਸੋਚਣ ਕਰਕੇ, ਅਸੀਂ ਉਸ ਕੁੱਤੇ ਦੇ ਪ੍ਰਤੀ ਸਾਵਧਾਨ ਹੁੰਦੇ ਹਾਂ। ਅਸੀਂ ਜਾਨਵਰ ਦੇ ਆਲੇ-ਦੁਆਲੇ ਕੁਝ ਵਾਜਬ ਸਾਵਧਾਨੀ ਨਾਲ ਰਹਿੰਦੇ ਹਾੰ, ਪਰ ਅਸੀਂ ਇਹ ਪੂਰਵ-ਅਨੁਮਾਨ ਨਹੀਂ ਲਗਾਉਂਦੇ, "ਉਹ ਕੁੱਤਾ ਨਿਸ਼ਚਤ ਤੌਰ 'ਤੇ ਮੈਨੂੰ ਵੱਢੇਗਾ, ਇਸ ਲਈ ਮੈਂ ਇਸ ਦੇ ਨੇੜੇ ਜਾਣ ਦੀ ਕੋਸ਼ਿਸ਼ ਵੀ ਨਹੀਂ ਕਰਾਂਗਾ।” ਇੱਥੇ ਅਜਿਹਾ ਕੋਮਲ ਸੰਤੁਲਨ ਹੈ ਜੋ ਕਿਸੇ ਅਜਿਹੀ ਸਥਿਤੀ ਜੋ ਪੈਦਾ ਹੋ ਰਹੀ ਹੈ, ਜਦੋਂ ਕਿ ਉਸੇ ਸਮੇਂ ਪੂਰਵ-ਅਨੁਮਾਨਾਂ ਨਾ ਹੋਣ ਜੋ ਸਾਨੂੰ ਸਥਿਤੀ ਦਾ ਪੂਰੀ ਤਰ੍ਹਾਂ ਅਨੁਭਵ ਕਰਨ ਤੋਂ ਰੋਕਦੇ ਹੋਣ ਦੇ ਵਿਚਕਾਰ ਹੰਦਾ ਹੈ।
ਗੈਰ-ਧਾਰਨਾਤਮਕਤਾ ਦਾ ਪੱਧਰ ਜੋ ਸੱਭ ਧਿਆਨ ਵਿਧੀਆਂ ਵਿੱਚ ਲੋੜੀਂਦਾ ਹੈ ਉਹ ਅਜਿਹਾ ਮਨ ਹੈ ਜੋ ਪੂਰਵ-ਅਨੁਮਾਨਾਂ ਤੋਂ ਮੁਕਤ ਹੈ।
ਸਭ ਤੋਂ ਆਮ ਹਦਾਇਤਾਂ ਵਿੱਚੋਂ ਇੱਕ ਹੈ ਬਿਨਾਂ ਕਿਸੇ ਉਮੀਦ ਅਤੇ ਬਿਨਾਂ ਕਿਸੇ ਚਿੰਤਾ ਦੇ ਧਿਆਨ ਕਰਨਾ। ਧਿਆਨ ਸੈਸ਼ਨ ਦੇ ਆਲੇ ਦੁਆਲੇ ਦੀਆਂ ਪੂਰਵ-ਧਾਰਨਾਵਾਂ ਇਸ ਉਮੀਦ ਨਾਲ ਹੋ ਸਕਦੀਆਂ ਹਨ ਕਿ ਤੁਹਾਡਾ ਧਿਆਨ ਸੈਸ਼ਨ ਸ਼ਾਨਦਾਰ ਢੰਗ ਨਾਲ ਚੱਲੇਗਾ, ਜਾਂ ਚਿੰਤਾ ਹੋ ਸਕਦੀ ਹੈ ਕਿ ਤੁਹਾਡੇ ਪੈਰ ਦਰਦ ਕਰਨਗੇ, ਜਾਂ ਇਹ ਵਿਚਾਰ ਕਿ, "ਮੈਂ ਸਫਲ ਨਹੀਂ ਹੋਵਾਂਗਾ।” ਉਮੀਦ ਅਤੇ ਚਿੰਤਾ ਦੇ ਉਹ ਵਿਚਾਰ ਪੂਰਵ-ਧਾਰਨਾਵਾਂ ਹਨ, ਭਾਵੇਂ ਤੁਸੀਂ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਜ਼ਬਾਨੀ ਸਮਝਦੇ ਹੋਵੋ ਜਾਂ ਨਾ। ਅਜਿਹੇ ਵਿਚਾਰ ਤੁਹਾਡੇ ਹੋਣ ਵਾਲੇ ਧਿਆਨ ਸੈਸ਼ਨ ਨੂੰ "ਇੱਕ ਸ਼ਾਨਦਾਰ ਤਜਰਬੇ" ਜਾਂ " ਇੱਕ ਦਰਦਨਾਕ ਤਜਰਬੇ” ਦੇ ਮਾਨਸਿਕ ਬਕਸੇ ਵਿੱਚ ਫਿੱਟ ਕਰ ਦਿੰਦੇ ਹਨ। ਧਿਆਨ ਕਰਨ ਲਈ ਗੈਰ-ਧਾਰਨਾਤਮਕ ਨਜ਼ਰੀਆ ਸਿਰਫ ਜੋ ਵੀ ਵਾਪਰਦਾ ਹੈ ਉਸਨੂੰ ਸਵੀਕਾਰ ਕਰਨਾ ਅਤੇ ਸਥਿਤੀ 'ਤੇ ਨਿਰਣਾ ਕੀਤੇ ਬਿਨਾਂ, ਧਿਆਨ ਨਿਰਦੇਸ਼ਾਂ ਦੇ ਅਨੁਸਾਰ ਇਸ ਨਾਲ ਨਜਿੱਠਣਾ ਹੋਵੇਗਾ।
ਸੰਖੇਪ
ਵੱਖ-ਵੱਖ ਕਿਸਮਾਂ ਦੇ ਧਾਰਨਾਤਮਕ ਵਿਚਾਰਾਂ ਨੂੰ ਸਮਝੇ ਬਿਨਾਂ, ਅਸੀਂ ਗਲਤੀ ਨਾਲ ਕਲਪਨਾ ਕਰ ਸਕਦੇ ਹਾਂ ਕਿ ਇਹ ਸਭ ਧਿਆਨ ਲਈ ਅਤੇ ਰੋਜ਼ਾਨਾ ਜ਼ਿੰਦਗੀ ਲਈ ਵੀ ਨੁਕਸਾਨਦੇਹ ਹੈ। ਬਹੁਤੀਆਂ ਧਿਆਨ ਵਿਧੀਆਂ ਵਿੱਚ, ਸਾਨੂੰ ਆਪਣੇ ਸਿਰ ਵਿੱਚ ਚੱਲ ਰਹੀ ਅਵਾਜ਼ ਨੂੰ ਚੁੱਪ ਕਰਨ ਅਤੇ ਸਾਰੇ ਪੱਖਪਾਤ ਨੂੰ ਖਤਮ ਕਰਨ ਦੀ ਲੋੜ ਹੁੰਦੀ ਹੈ। ਪਰ, ਸਭ ਤੋਂ ਉੱਨਤ ਪ੍ਰੈਕਟੀਸ਼ਨਰਾਂ ਨੂੰ ਛੱਡ ਕੇ, ਕਿਸੇ ਚੀਜ਼ ਨੂੰ ਸਮਝਣ ਲਈ, ਧਿਆਨ ਦੇ ਅੰਦਰ ਅਤੇ ਬਾਹਰ ਦੋਵਾਂ ਨੂੰ, ਇਸ ਨੂੰ ਮਾਨਸਿਕ ਸ਼੍ਰੇਣੀ ਵਿੱਚ ਫਿੱਟ ਕਰਨ ਦੀ ਜ਼ਰੂਰਤ ਹੁੰਦੀ ਹੈ, ਭਾਵੇਂ ਅਸੀਂ ਇਸਨੂੰ ਸ਼ਾਬਦਿਕ ਰੂਪ ਦੇਈਏ ਜਾਂ ਨਾ।