ਨਿਰਦੇਸ਼ਿਤ ਧਿਆਨ ਦੀ ਵਰਤੋਂ ਕਿਵੇਂ ਕਰੀਏ?

ਇਨ੍ਹਾਂ ਨਿਰਦੇਸ਼ਿਤ ਧਿਆਨਾਂ ਦਾ ਪਾਲਣ ਕਰਕੇ ਅਸੀਂ ਫ਼ਾਇਦੇਮੰਦ ਆਦਤਾਂ ਪਾ ਸਕਦੇ ਹਾਂ।
Meditatation how to use the guided meditations

ਟੀਚਾ- ਇਹ ਪਤਾ ਲਗਾਉਣਾ ਕਿ ਤਿੱਬਤੀ ਬੋਧੀ ਪਰੰਪਰਾ ਵਿੱਚ ਧਿਆਨ ਕੀ ਹੈ; ਇਹ ਕਿਵੇਂ ਕਰਨਾ ਹੈ ਸਿੱਖੋ; ਅਤੇ ਸਿਖਲਾਈ ਵਿੱਚ ਮਾਰਗ ਦਰਸ਼ਨ ਪ੍ਰਾਪਤ ਕਰੋ

ਦਰਸ਼ਕ- ਹਰੇਕ ਪੱਧਰ, ਉਮਰ ਦੇ

ਢਾਂਚਾ 

  • ਵਿਆਖਿਆ (ਸਮੱਸਿਆ, ਕਾਰਨ, ਉਦਾਹਰਨ, ਵਿਧੀ)
  • ਧਿਆਨ (ਸ਼ਬਦਾਂ ਨਾਲ ਨਿਰਦੇਸ਼ਿਤ) 
  • ਸੰਖੇਪ 

ਕਿੱਥੇ ਅਭਿਆਸ ਕਰੀਏ – ਕਿਤੇ ਵੀ ਜੋ ਸ਼ਾਂਤ, ਸਾਫ ਹੈ ਅਤੇ ਗੰਦਾ ਨਹੀਂ ਹੈ 

ਕਦੋ ਅਭਿਆਸ ਕਰੀਏ – ਦਿਨ ਦੀਆਂ ਗਤੀਵਿਧੀਆਂ ਵਿੱਚ ਰੁੱਝਣ ਤੋਂ ਪਹਿਲਾਂ ਸਵੇਰ ਵੇਲੇ। ਜੇ ਸੰਭਵ ਨਹੀਂ ਹੈ, ਤਾਂ ਦਿਨ ਦੇ ਅੰਤ ' ਤੇ, ਸੌਣ ਤੋਂ ਪਹਿਲਾਂ।

ਕਿਵੇਂ ਬੈਠੀਏ – ਸਿਰਹਾਣੇ ਉੱਤੇ ਤੁਹਾਡੀ ਪਿੱਠ ਜੋ ਕਿ ਬਹੁਤ ਉੱਚੀ, ਬਹੁਤ ਨੀਵੀਂ, ਬਹੁਤ ਕੋਮਲ ਜਾਂ ਬਹੁਤ ਸਖਤ ਨਾ ਹੋਵੇ ਸਮੇਤ ਚੋਂਕੜੀ ਮਾਰ ਕੇ। ਜੇ ਸੰਭਵ ਨਾ ਹੋਵੇ, ਫਿਰ ਇੱਕ ਸਿੱਧੀ ਪਿੱਠ ਵਾਲੀ ਕੁਰਸੀ ' ਤੇ। ਦੋਵਾਂ ਮਾਮਲਿਆਂ ਵਿੱਚ, ਆਪਣੀ ਪਿੱਠ ਨੂੰ ਸਿੱਧਾ ਰੱਖੋ ਅਤੇ ਆਪਣੇ ਹੱਥਾਂ ਨੂੰ ਆਪਣੇ ਪੱਟਾਂ ਉੱਤੇ ਰੱਖੋ। ਉੱਤਮ ਹੋਵੇਗਾ ਕਿ ਆਪਣੀਆਂ ਅੱਖਾਂ ਨੂੰ ਅੱਧਾ ਖੁੱਲਾ ਰੱਖਣਾ, ਢਿੱਲਾ ਜਿਹਾ ਧਿਆਨ ਕਰਕੇ, ਫਰਸ਼ ਵੱਲ ਹੇਠਾਂ ਵੇਖਣਾ। 

ਕਿੰਨੀ ਵਾਰ ਧਿਆਨ ਕਰਨਾ ਹੈ - ਦਿਨ ਵਿਚ ਘੱਟੋ ਘੱਟ ਇਕ ਵਾਰ, ਜੇ ਸੰਭਵ ਹੋਵੇ ਤਾਂ ਦੋ ਵਾਰ (ਸਵੇਰੇ ਕੰਮ ਤੋਂ ਪਹਿਲਾਂ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ), ਹਰੇਕ ਨਿਰਦੇਸ਼ਿਤ ਧਿਆਨ ਉੱਤੇ ਘੱਟੋ-ਘੱਟ ਹਫਤੇ ਵਿੱਚ ਹਰ ਰੋਜ਼, ਉਸ ਕ੍ਰਮ ਦੀ ਪਾਲਣਾ ਕਰਦਿਆਂ ਜਿਸ ਵਿਚ ਉਹ ਵੈਬਸਾਈਟ 'ਤੇ ਸੂਚੀਬੱਧ ਹਨ। ਕਿਸੇ ਵੀ ਸਮੇਂ, ਜਦੋਂ ਤੁਸੀਂ ਲੋੜ ਮਹਿਸੂਸ ਕਰਦੇ ਹੋ ਤਾਂ ਤੁਸੀਂ ਪਿਛਲੇ ਧਿਆਨ ਨੂੰ ਦੁਹਰਾ ਸਕਦੇ ਹੋ। 

ਵਧੇਰੇ ਨਿਰਦੇਸ਼ਾਂ ਲਈ – 

[ਇਹ ਦੇਖੋ: ਧਿਆਨ ਕਿਵੇਂ ਕਰੀਏ]

Top